ਬਿਉਰੋ ਰਿਪੋਰਟ – ਕੇਂਦਰ ਸਰਕਾਰ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ 14 ਫਰਵਰੀ ਨੂੰ ਮੀਟਿੰਗ ਦਾ ਸਮਾਂ ਦੇਣ ਤੇ ਡਾ, ਸਵੈਮਾਨ ਸਿੰਘ ਨੇ ਸਵਾਲ ਚੁੱਕੇ ਹਨ। ਡਾ. ਸਵੈਮਾਨ ਸਿੰਘ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਚਾਲਾਂ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਦੀ ਮੀਟਿੰਗ ਦਾ ਕਿਸਾਨਾਂ ਨੂੰ ਝੂਠਾ ਲਾਰਾ ਲਾਇਆ ਜਾ ਰਿਹਾ ਹੈ, ਜੇਕਰ ਸਰਕਾਰ ਸਚਮੁੱਚ ਹੀ ਸੀਰੀਅਸ ਹੈ ਤਾਂ ਫਿਰ 14 ਫਰਵਰੀ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ। ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਦਵਾਈਆਂ ਸਿਰ ਜਿੰਦਾ ਨਹੀਂ ਰੱਖਿਆ ਜਾ ਸਕਦਾ ਪਰ ਕੀ ਸਰਕਾਰ 14 ਫਰਵਰੀ ਤੱਕ ਡੱਲੇਵਾਲ ਦੀ ਮੌਤ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਬਹੁਤ ਵੱਡਾ ਝੂਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰਾਂ ਦੀ ਟੀਮ ਲਗਾਤਾਰ ਉੱਥੇ ਰਹੇਗੀ ਤੇ ਅਸੀਂ ਹੁਣ ਡੱਲੇਵਾਲ ਕੋਲ ਸਰਕਾਰੀ ਡਾਕਟਰ ਦੀ ਵੀ ਮੰਗ ਕਰਦੇ ਹਾਂ ਭਾਂਵੇਉਹ ਪੰਜਾਬ ਸਰਕਾਰ ਦੇਵੇ ਜਾਂ ਕੇਂਦਰ ਸਰਕਾਰ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਝੂਠ ਹੋ ਰਿਹਾ ਹੈ ਕਿਸਾਨ ਇਸ ਦਾ ਹਿੱਸਾ ਨਾ ਬਣਨ। ਜੇਕਰ ਸਰਕਾਰ ਸੀਰੀਅਸ ਹੈ ਤਾਂ ਮੀਟਿੰਗ ਅੱਜ ਜਾ ਕੱਲ ਕਰੇ।
ਇਹ ਵੀ ਪੜ੍ਹੋ – ਗੁਰਦੁਆਰਾ ਕਮੇੇਟੀ ਦੀਆਂ ਚੋਣਾਂ ਅੱਜ, ਸ਼ਾਮ ਨੂੰ ਆਵੇਗਾ ਨਤੀਜਾ