ਬਿਉਰੋ ਰਿਪੋਰਟ – ਪਟਿਆਲਾ ਦੇ ਪਿੰਡ ਮਾੜੂ ਦੀ ਪੰਚਾਇਤ ਨੇ ਸਿੱਧੂ ਮੂਸੇ ਵਾਲਾ ਦੇ ਗਾਣੇ ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਨੂੰ ਸੱਚ ਕਰ ਦਿਖਾਇਆ ਹੈ। ਪਿੰਡ ਮਾੜੂ ਦੀ ਪੰਚਾਇਤ ਪਿੰਡ ‘ਚੋਂ ਲੰਘਣ ਵਾਲਿਆਂ ਤੋਂ ਟੋਲ ਟੈਕਸ ਵਸੂਲ ਕਰ ਰਹੀ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਪਿੰਡ ਦੇ ਲੋਕ ਇਕ ਰਾਹਗੀਰ ਨੂੰ ਕਹਿ ਰਹੇ ਹਨ ਕਿ ਜੇਕਰ ਪਿੰਡ ‘ਚੋਂ ਲੰਘਣਾ ਹੈ ਤਾਂ 200 ਰੁਪਏ ਟੈਕਸੀ ਦੀ ਪਰਚੀ ਦੇਣੀ ਪਵੇਗੀ। ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀਅਂ ਸੜਕਾਂ ਦੀ ਮਾੜੀ ਹਾਲਾਤ ਹੈ ਤੇ ਰਾਹਗੀਰਾਂ ਦੇ ਲੰਘਣ ਵਾਲਾ ਪੁੱਲ ਪਿੰਡ ਦਾ ਹੈ ਤੇ ਸੜਕਾ ਦੀ ਮਾੜੀ ਹਾਲਤ ਨੂੰ ਸੁਧਾਰਨ ਲਈ ਇਹ ਪਰਚੀ ਲਗਾਈ ਗਈ, ਸਰਪੰਚ ਨੇ ਦੱਸਿਆ ਕਿ ਇਸ ਬਾਬਤ ਪੰਚਾਇਤ ਨੇ ਮਤਾ ਵੀ ਪਾਇਆ ਹੈ ਤੇ ਹਰ ਵਾਹਨ ‘ਤੇ ਰੇਟ ਤੈਅ ਕੀਤਾ ਹੈ। ਪਰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਪਿੰਡ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਹ ਸਿਰਫ ਸਰਪੰਚ ਤੇ ਉਸ ਦੇ ਸਾਥੀਆਂ ਵੱਲੋਂ ਲ਼ਿਆ ਗਿਆ ਫੈਸਲਾ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਨੇ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ, ਹਰਮਨ ਸਿੰਘ ਤੇ ਹਰਵਿੰਦਰ ਸਿੰਘ ਸਮੇਤ ਤਿੰਨ ਹੋਰ ਨਾਮਲੂਮ ਲੋਕਾਂ ਖਿਲਾਫ ਥਾਣਾ ਜੁਲਕਾ ‘ਚ ਮਾਮਲਾ ਦਰਜ ਕਰ ਲਿਆ ਹੈ। ਪਟਿਆਲਾ ਦੇ ਐਸਐਸਪੀ ਨੇ ਇਕ ਨਿੱਜੀ ਚੈਨਲ ਨਾਲ ਗੱਲ਼ ਕਰਦਿਆਂ ਕਿਹਾ ਕਿ ਵਸੂਲੀ ਕਰਨ ਦਾ ਪਿੰਡ ਦੀ ਪੰਚਾਇਤ ਨੂੰ ਕੋਈ ਅਧਿਕਾਰ ਨਹੀਂ ਹੈ, ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਭੇਜ ਦਿੱਤੀਆਂ ਹਨ।
ਇਹ ਵੀ ਪੜ੍ਹੋ – ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਖਾਲੀ ਐਲਾਨੀ ਗਈ, 6 ਮਹੀਨਿਆਂ ਦੇ ਅੰਦਰ ਚੋਣਾਂ ਹੋਣਗੀਆਂ