Punjab

ਪਨਬੱਸ ਦੇ ਕੱਚੇ ਕਾਮਿਆਂ ’ਤੇ ਮਿਹਰਬਾਨ ਹੋਈ ਪੰਜਾਬ ਸਰਕਾਰ, ਤਨਖ਼ਾਹ ’ਚ ਕੀਤਾ 5% ਦਾ ਵਾਧਾ

ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ PRTC ਦੇ ਕੱਚੇ ਕਾਮਿਆਂ ’ਤੇ ਪੰਜਾਬ ਸਰਕਾਰ ਮਿਹਰਬਾਨ ਹੋਈ ਹੈ। ਪੀਆਰਟੀਸੀ ਤੇ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੀਆਰਟੀਸੀ ਪਨ ਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਰਾਤ ਦੇ ਭੱਤੇ ‘ਚ ਵਾਧਾ ਕਰ ਦਿੱਤਾ ਗਿਆ ਹੈ।
ਪਨਬੱਸ ਵਿਚ ਆਊਟ ਸੋਰਸ ਤਹਿਤ ਭਰਤੀ ਕਾਮਿਆਂ ਦੀ ਤਨਖ਼ਾਹ ਵਿਚ ਸਰਕਾਰ ਨੇ 5 ਫ਼ੀ ਸਦੀ ਵਾਧਾ ਕਰ ਦਿਤਾ ਹੈ। ਡਰਾਈਵਰਾਂ, ਕੰਡਕਟਰਾਂ ਤੋਂ ਇਲਾਵਾ ਵਰਕਸ਼ਾਪ ਵਿਚ ਤਾਇਨਾਤ ਮੁਲਾਜ਼ਮਾਂ ਜਿਨ੍ਹਾਂ ਨੇ 1 ਨਵੰਬਰ 2024 ਨੂੰ ਇਕ ਸਾਲ ਦੀ ਸਰਵਿਸ ਪੂਰੀ ਕਰ ਲਈ ਹੈ, ਨੂੰ ਇਕ ਨਵੰਬਰ ਤੋਂ ਪਹਿਲੀ ਮਿਲਦੀ ਤਨਖ਼ਾਹ ਵਿਚ ਪੰਜ ਫ਼ੀ ਸਦੀ ਵਾਧੇ ਨਾਲ ਤਨਖ਼ਾਹ ਮਿਲਣ ਦਾ ਲਾਭ ਮਿਲੇਗਾ।

ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਨੇ ਬਾਕਾਇਦਾ ਇਸ ਸਬੰਧੀ ਪਨਬੱਸ ਦੇ ਸਾਰੇ ਜ਼ਿਲ੍ਹਾ ਮੈਨੇਜਰਾਂ ਨੂੰ ਅੱਜ ਪੱਤਰ ਜਾਰੀ ਕਰ ਦਿਤਾ ਹੈ। ਯੂਨੀਅਨ ਨੇ ਸਰਕਾਰ ਵਲੋਂ ਮੰਗਾਂ ਮੰਨਣ ਦਾ ਭਰੋਸਾ ਦਿਤੇ ਜਾਣ ਕਾਰਨ ਤਿੰਨ ਫ਼ਰਵਰੀ ਤਕ ਦੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿਤਾ ਹੈ।

ਪੀਆਰਟੀਸੀ ਤੇ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੀ.ਆਰ.ਟੀ.ਸੀ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਰਾਤ ਦੇ ਭੱਤੇ ‘ਚ ਵਾਧਾ ਕਰ ਦਿਤਾ ਗਿਆ ਹੈ। ਹੁਣ ਦਿੱਲੀ ਲਈ ਰਾਤਰੀ ਭੱਤਾ 60 ਰੁਪਏ ਤੋਂ ਵਧਾ ਕੇ 120 ਕਰ ਦਿਤਾ ਗਿਆ ਹੈ। ਜਦਕਿ ਸ਼ਿਮਲਾ ਲਈ 60 ਰੁਪਏ ਤੋਂ ਵਧਾ ਕੇ 90 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਸ਼ਹਿਰਾਂ ਲਈ 50 ਤੋਂ ਵਧਾ ਕੇ 60 ਕਰ ਦਿਤਾ ਗਿਆ।