ਬਿਉਰੋ ਰਿਪੋਰਟ – ਧੂਰੀ ਨੇੜੇ ਪਿੰਡ ਚਾਂਗਲੀ ਦੇ ਮੋੜ ਤੇ 30 ਸਾਲਾ ਔਰਤ ਦੀ ਬੱਸ ਚੋਂ ਡਿੱਗਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਪੀਆਰਟੀਸੀ ਦੇ ਬੱਸ ਸੰਘੇੜੇ ਤੋਂ ਨਾਭਾ ਜਾ ਰਹੀ ਸੀ ਤੇ ਪਿੰਡ ਚਾਂਗਲੀ ਨੇੜੇ ਇਕ 30 ਸਾਲਾ ਔਰਤ ਤੇ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਔਰਤ ਦੀ ਮੌਤ ਹੋ ਗਈ ਤੇ ਬੇਟੀ ਜਖਮੀ ਹੋਈ ਹੈ, ਜਿਸ ਤੋਂ ਬਾਅਦ ਉਸ ਨੂੰ ਧੂਰੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਅੱਜ ਸਵੇਰੇ ਉਹ ਪਰਿਵਾਰ ਸਮੇਤ ਨਾਭੇ ਜਾ ਰਹੇ ਸੀ ਤੇ ਪਿੰਡ ਚਾਂਗਲੀ ਨੇੜੇ ਆ ਕੇ ਬੱਸ ਡਰਾਇਵਰ ਨੇ ਬੱਸ ਨੂੰ ਬੜੀ ਤੇਜ਼ੀ ਨਾਲ ਮੋੜਿਆ, ਜਿਸ ਕਰਕੇ ਉਸ ਦੀ ਪਤਨੀ ਹਿਨਾ ਤੇ ਬੇਟੀ ਸੜਕ ਤੇ ਡਿੱਗ ਗਏ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ।
ਇਸ ਸਬੰਘੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਕੋਲ ਸਵੇਰੇ ਦੋ ਮਰੀਜ਼ ਆਏ ਸਨ ਜਿਨਾਂ ’ਚੋਂ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਬੱਚੀ ਸੀ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸੀ ਅਤੇ ਉਹ ਹੁਣ ਠੀਕ ਹੈ।
ਇਹ ਵੀ ਪੜ੍ਹੋ – ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ ਬਾਰੇ ਮੰਗੀ ਤੁਲਨਾਤਮਕ ਰਿਪੋਰਟ