India

HMPV ਦੇ ਲਗਾਤਾਰ ਵਧ ਰਹੇ ਮਾਮਲੇ, 10 ਮਹੀਨਿਆਂ ਦਾ ਬੱਚਾ ਪਾਜ਼ੇਟਿਵ

ਬਿਉਰੋ ਰਿਪੋਰਟ – ਭਾਰਤ ਵਿਚ ਹੁਣ 10 ਮਹੀਨਿਆਂ ਦਾ ਬੱਚਾ HMPV ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਭਾਰਤ ਵਿਚ HMPV ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ, ਜਿਵੇਂ-ਜਿਵੇਂ ਮਾਮਲੇ ਵਧ ਰਹੇ ਹਨ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਚਿੰਤਾ ਵੀ ਵਧ ਰਹੀ ਹੈ ਕਿਉਂਕਿ ਲੋਕ ਹਾਲੇ ਕੋਰੋਨਾ ਦੀ ਤਰਾਸਦੀ ਤੋਂ ਉਭਰੇ ਨਹੀਂ, ਇਕ ਹੋਰ ਵਾਇਰਸ ਬਹੂਰਾਂ ‘ਤੇ ਆਣ ਖਲੋਤਾਂ ਹੈ। ਅੱਜ ਆਸਾਮ ਵਿਚ 10 ਮਹੀਨਿਆਂ ਦਾ ਬੱਚਾ HMPV ਪਾਜ਼ੇਟਿਵ ਪਾਇਆ ਗਿਆ ਹੈ। ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ HMPV ਦੇ ਕੁੱਲ 15 ਮਾਮਲੇ ਹੋ ਗਏ ਹਨ। ਪੀੜਤ ਬੱਚੇ ਦਾ ਡਿਬਰੂਗੜ੍ਹ ਦੇ ਆਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੱਚੇ ਨੂੰ ਜ਼ੁਕਾਮ ਅਤੇ ਖੰਘ ਦੇ ਲੱਛਣਾਂ ਕਾਰਨ ਚਾਰ ਦਿਨ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਹ HMPV ਤੋਂ ਪਾਜ਼ੇਟਿਵ ਪਾਇਆ ਗਿਆ, ਇਸ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਵੱਧ ਗੁਜਰਾਤ ਤੋਂ 4, ਮਹਾਰਾਸ਼ਟਰ ਵਿੱਚ 3, ਕਰਨਾਟਕ ਅਤੇ ਤਾਮਿਲਨਾਡੂ ਤੋਂ 2-2, ਅਤੇ ਯੂਪੀ, ਰਾਜਸਥਾਨ, ਅਸਾਮ ਅਤੇ ਬੰਗਾਲ ਵਿੱਚ 1-1 ਕੇਸ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸੂਬਿਆਂ ਦੀਆਂ ਸਰਕਾਰਾਂ ਨੇ HMPV ਬਾਰੇ ਚੌਕਸੀ ਵਧਾ ਦਿੱਤੀ ਹੈ। ਪੰਜਾਬ ਵਿੱਚ, ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇੱਥੇ ਗੁਜਰਾਤ ਵਿੱਚ, ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਹਰਿਆਣਾ ਵਿੱਚ ਵੀ ਸਿਹਤ ਵਿਭਾਗ ਨੂੰ ਐਚਐਮਪੀਵੀ ਮਾਮਲਿਆਂ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ – ਚੋਰਾਂ ਨੇ ਰਾਏਕੋਟ ਦੇ ਬੈਂਕ ਆਫ਼ ਇੰਡੀਆ ’ਚ ਲਾਈ ਸੰਨ੍ਹ, ਕੁਝ ਨਾ ਮਿਲਣ ‘ਤੇ ਨੋਟ ਗਿਣਨ ਵਾਲੀ ਮਸ਼ੀਨ ਤੋੜੀ