Punjab

ਭਿਆਨਕ ਬੱਸ ਹਾਦਸਾ,ਹਵਾ ਵਿੱਚ ਲਟਕੀ ਬੱਸ !

ਬਿਉਰੋ ਰਿਪੋਰਟ – ਜਲੰਧਰ ਵਿੱਚ ਧੁੰਦ ਦੇ ਕਾਰਨ 2 ਬੱਸਾਂ (Bus Accident) ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ । ਇਸ ਵਿੱਚ ਤਕਰੀਬਨ 2 ਤੋਂ 3 ਯਾਤਰੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ । ਇਹ ਦੁਰਘਟਨਾ ਜਲੰਧਰ-ਲੁਧਿਆਣਾ ਹਾਈਵੇਅ ਸਥਿਤ ਫਿਲੌਰ ਦੇ ਅੰਬੇਡਕਰ ਫਲਾਈ ਓਵਰ ‘ਤੇ ਹੋਈ ਹੈ । ਇਸ ਵਿੱਚ ਇੱਕ ਬੱਸ ਟਕਰਾਉਣ ਤੋਂ ਬਾਅਦ ਪੁੱਲ ਦੀ ਰੇਲਿੰਗ ਤੋਂ ਹੇਠਾਂ ਲਟਕ ਗਈ ।

ਦੂਜੇ ਪਾਸੇ ਤੋਂ ਬੱਸ ਡਿਵਾਇਡਰ ‘ਤੇ ਚੜ ਗਈ,ਘਟਨਾ ਦੀ ਇਤਲਾਹ ਮਿਲ ਦੇ ਹੀ ਥਾਣਾ ਫਿਲੌਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ । ਪੁਲਿਸ ਨੇ ਨੁਕਸਾਨੀ ਗਈ ਬੱਸਾਂ ਨੂੰ ਸਾਈਡ ‘ਤੇ ਕਰਵਾਇਆ ਅਤੇ ਹਾਈਵੇਅ ‘ਤੇ ਟਰੈਫ਼ਿਕ ਚਲਵਾਇਆ।

ਮੌਕੇ ‘ਤੇ ਮੌਜੂਦ ਜਾਂਚ ਅਧਿਕਾਰੀ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰ 7 ਦੇ ਕਰੀਬ ਹੋਇਆ ਹੈ । ਧੁੰਦ ਦੇ ਕਾਰਨ ਬੱਸਾਂ ਆਪਸ ਵਿੱਚ ਟਕਰਾਅ ਗਈਆਂ । ਗਨੀਮਤ ਇਹ ਰਹੀ ਕਿ ਕਿਸੇ ਵੀ ਸਵਾਰੀ ਨੂੰ ਸੱਟ ਨਹੀਂ ਲੱਗੀ । ਪ੍ਰਾਈਵੇਟ ਬੱਸ ਨੇ ਪਿੱਛੋਂ ਤੋਂ ਯੂਪੀ ਰੋਡਵੇਜ਼ ਬੱਸ ਨੂੰ ਟੱਕਰ ਮਾਰੀ । ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਧੁੰਦ ਦੀ ਵਜ੍ਹਾ ਕਰਕੇ ਰੋਡਵੇਜ਼ ਦੀ ਬੱਸ ਸਲੋ ਸੀ ਪਰ ਪਿੱਛਲੇ ਪਾਸੇ ਤੋਂ ਆ ਰਹੀ ਸਲੀਪਰ ਤੇਜ਼ ਬੱਸ ਨੇ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰੀ ਅਤੇ ਪੁੱਲ ਦੀ ਰੇਲਿੰਗ ਤੋੜ ਦੇ ਹੋਏ ਅੱਧੀ ਹੇਠਾਂ ਲਟਕ ਗਈ ।

ਬੱਸ ਵਿੱਚ ਅਜਿਹੀਆਂ ਕਈ ਸਵਾਰੀਆਂ ਸਨ ਜੋ ਫੌਰਨ ਉਤਰ ਗਈਆਂ । ਸਪੀਲਰ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ,ਡਰਾਈਵਰ ਤੇ ਕਲੀਨਰ ਨੂੰ ਹਲਕੀਆਂ ਸੱਟਾਂ ਲੱਗਿਆ ਹਨ ।