India

ਦਿੱਲੀ ‘ਚ ਭਾਜਪਾ ਤੇ ਆਮ ਆਦਮੀ ਪਾਰਟੀ ਹੋਈ ਆਹਮੋ ਸਾਹਮਣੇ

ਬਿਉਰੋ ਰਿਪੋਰਟ – ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ ਸਾਹਮਣੇ ਹਨ। ਦੱਸ ਦੇਈਏ ਕਿ ਦੋਵੇਂ ਮੁੱਖ ਮੰਤਰੀ ਨਿਵਾਸ ਨੂੰ ਸ਼ੀਸ਼ ਮਹਿਲ ਕਹਿਣ ਨੂੰ ਲੈ ਕੇ ਆਹਮਣੇ-ਸਾਹਮਣੇ ਆਏ ਹਨ। ਦੋਵਾਂ ਪਾਰਟੀਆਂ ਵੱਲੋਂ ਅੱਜ ਪ੍ਰਦਰਸ਼ਨ ਵੀ ਕੀਤਾ ਗਿਆ ਹੈ।  ਇਸ ਤੋਂ ਬਾਅਦ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਸੌਰਭ ਭਾਰਦਵਾਜ ਮੀਡੀਆ ਨਾਲ ਸੀਐੱਮ ਹਾਊਸ ਪਹੁੰਚੇ। ਉਨ੍ਹਾਂ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਸੌਨੇ ਦੇ ਟਾਇਲਟ, ਸਵੀਮਿੰਗ ਪੂਲ, ਮਿੰਨੀ ਬਾਰ ਹੈ। ਇਸ ਲਈ ਅਸੀਂ ਤੁਹਾਨੂੰ ਇਹ ਦਿਖਾਉਣ ਲਈ ਲੈ ਕੇ ਆਏ ਹਾਂ। ਪੁਲਿਸ ਨੇ ਦੋਵਾਂ ਆਗੂਆਂ ਨੂੰ ਸੀਐਮ ਹਾਊਸ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਦੋਵੇਂ ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਨਿਵਾਸ ਵੱਲ ਰਵਾਨਾ ਹੋਏ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਅੱਧ ਵਿਚਾਲੇ ਹੀ ਵਾਪਸ ਭੇਜ ਦਿੱਤਾ। ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 2700 ਕਰੋੜ ਰੁਪਏ ਦਾ ਮਹਿਲ ਦੱਸਿਆ ਹੈ।ਇਸ ਤੋਂ ਬਾਅਦ ਦਿੱਲੀ ਬੀਜੇਪੀ ਪ੍ਰਧਾਨ ਵਰਿੰਦਰ ਸਚਦੇਵਾ ਦਿੱਲੀ ਦੇ ਸੀਐਮ ਆਤਿਸ਼ੀ ਦੇ ਬੰਗਲੇ ਪਹੁੰਚੇ। ਉਨ੍ਹਾਂ ਕਿਹਾ- ਆਤਿਸ਼ੀ ਨੂੰ ਮਥੁਰਾ ਰੋਡ ‘ਤੇ ਬੰਗਲਾ ਅਲਾਟ ਕੀਤਾ ਗਿਆ ਹੈ। ਉਹ ਕਾਲਕਾਜੀ ਵਿੱਚ ਰਹਿੰਦੀ ਹੈ। ਉਨ੍ਹਾਂ ਕੋਲ ਦੋ-ਦੋ ਬੰਗਲੇ ਹਨ। ‘ਬੰਗਲਾ ਦੇਵੀ’ ਨੂੰ ਹੋਰ ਕਿੰਨੇ ਬੰਗਲੇ ਚਾਹੀਦੇ ਹਨ?

ਇਹ ਵੀ ਪੜ੍ਹੋ –  ਜਲੰਧਰ ਨੂੰ ਜਲਦ ਮਿਲੇਗਾ ਮੇਅਰ