Punjab

ਪੁਲਿਸ ‘ਤੇ ਹੋਇਆ ਹਮਲਾ, ਖੋਹੇ ਮੋਬਾਇਲ ਤੇ ਦਸਤਾਵੇਜ਼

ਬਿਉਰੋ ਰਿਪੋਰਟ – ਲੋਕਾਂ ਦੀ ਸੁਰੱਖਿਅਤ ਲਈ ਬਣੀ ਪੰਜਾਬ ਪੁਲਿਸ ‘ਤੇ ਹਮਲਾ ਹੋਇਆ ਹੈ। ਫਾਜ਼ਿਲਕਾ ਦੇ ਥਾਣਾ ਸਦਰ ਦੀ ਪੁਲਿਸ ‘ਤੇ ਹਮਲਾ ਹੋਣ ਤੋਂ ਬਾਅਦ ਪੁਲਿਸ ਵੱਲੋਂ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਐਨਡੀਪੀਐਸ ਦੇ ਮਾਮਲੇ ਵਿਚ ਲੋੜੀਂਦੇ ਨਸ਼ਾ ਤਸਕਰ ਅਮਨਦੀਪ ਸਿੰਘ ਦੀ ਭਾਲ ਵਿਚ ਰੇਡ ਕੀਤੀ ਸੀ। ਪੁਲਿਸ ਪਾਰਟੀ ਢਾਣੀ ਨੱਥਾ ਸਿੰਘ ਨੇ ਇਕ ਘਰ ਚ’ ਰੇਡ ਕੀਤੀ ਤਾਂ ਉੱਥੇ ਲੁਕਿਆ ਅਮਨਦੀਪ ਸਿੰਘ ਫਰਾਰ ਹੋ ਗਿਆ ਪਰ ਉੱਥੇ ਮੌਜੂਦ ਹੋਰ ਲੋਕਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਵੱਲੋਂ ਪੁਲਿਸ ਕੋਲੋ ਦਸਤਾਵੇਜ਼ ਅਤੇ ਮੋਬਾਈਲ ਵੀ ਖੋਹੇ ਗਏ ਹਨ। ਪੁਲਿਸ ਨੇ ਇਸ ਮਾਮਲੇ ‘ਚ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਲਿਆਉਂਦਾ ਹੈ।

ਇਹ ਵੀ ਪੜ੍ਹੋ – ਪੰਜਾਬ ਦੇ ਇਸ ਸ਼ਹਿਰ ਦੀ ਲੜਕੀ ਬਣੀ ਜੂਨੀਅਰ ਮਿਸ ਇੰਡੀਆ