ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ ਦਾ ਚੈਕਅੱਪ ਕਰਨ ਜਾ ਰਹੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਐਕਸੀਡੈਂਟ ਹੋਇਆ ਹੈ। ਸਾਹਮਣੇ ਤੋਂ ਆ ਰਹੀ ਸਕਾਰਪੀਓ ਕਾਰ ਨੇ ਡਾਕਟਰਾਂ ਦੀ ਟੀਮ ਨੂੰ ਟੱਕਰ ਮਾਰੀ ਹੈ। ਚੰਗੀ ਗੱਲ੍ਹ ਇਹ ਰਹੀ ਰਹੀ ਹੈ ਇਸ ਹਾਦਸੇ ਵਿਚ ਸਾਰੇ ਠੀਕ ਹਨ ਅਤੇ ਕਈਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਇਸ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸਕਾਰਪੀਓ ਦੇ ਪਿੱਛੇ ਚੱਲ ਰਹੀ ਕਾਰ ਦੇ ਡੈਸ਼ਬੋਰਡ ਕੈਮਰੇ ਤੋਂ ਰਿਕਾਰਡ ਕੀਤਾ ਗਿਆ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਕਾਰਪੀਓ ਇੱਕ ਬੱਸ ਦੇ ਪਿੱਛੇ ਭੱਜ ਰਹੀ ਹੈ। ਦੂਜੀ ਲੇਨ ‘ਤੇ ਸਾਹਮਣੇ ਤੋਂ ਦੋ ਵਾਹਨ ਆ ਰਹੇ ਹਨ। ਅਚਾਨਕ ਸਕਾਰਪੀਓ ਚਾਲਕ ਨੇ ਲਾਪਰਵਾਹੀ ਨਾਲ ਆਪਣੀ ਕਾਰ ਨੂੰ ਦੂਸਰੀ ਲੇਨ ‘ਤੇ ਚੜ੍ਹਾ ਦਿੱਤਾ, ਜਿਸ ਕਾਰਨ ਉਹ ਸਾਹਮਣੇ ਤੋਂ ਆ ਰਹੀਆਂ ਦੋਵੇਂ ਗੱਡੀਆਂ ਨਾਲ ਇਕ-ਇਕ ਕਰਕੇ ਟਕਰਾ ਗਿਆ।
ਇਹ ਵੀ ਪੜ੍ਹੋ – ਮੁੱਖ ਮੰਤਰੀ ਦੇ ਕਾਫਲੇ ‘ਚ ਸ਼ਾਮਲ ਹੋਣਗੀਆਂ 3 ਕਰੋੜ ਦੀਆਂ ਗੱਡੀਆਂ