India

ਮੁੱਖ ਮੰਤਰੀ ਦੇ ਕਾਫਲੇ ‘ਚ ਸ਼ਾਮਲ ਹੋਣਗੀਆਂ 3 ਕਰੋੜ ਦੀਆਂ ਗੱਡੀਆਂ

ਬਿਉਰੋ ਰਿਪੋਰਟ – ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਲਈ ਮਹਿੰਗੀਆਂ ਗੱਡੀਆਂ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ। ਉਮਰ ਅਬਦੁੱਲਾ ਲਈ 7 ਫਾਰਚੂਨਰ ਅਤੇ 1 ਰੇਂਜ ਰੋਵਰ ਕਾਰ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਕਾਰਾਂ ਦੀ ਕੀਮਤ 3 ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ 4 ਗੱਡੀਆਂ ਮੁੱਖ ਮੰਤਰੀ ਦੇ ਵੱਖ-ਵੱਖ ਦੌਰਿਆਂ ਲਈ ਦਿੱਲੀ ਵਿੱਚ, 2 ਕਾਰਾਂ ਸ੍ਰੀਨਗਰ ਅਤੇ 2 ਕਾਰਾਂ ਜੰਮੂ ਵਿੱਚ ਰੱਖੀਆਂ ਜਾਣਗੀਆਂ। ਇਸ ਨੂੰ ਯੂਟੀ ਪ੍ਰਸਾਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਸ੍ਰੀਨਗਰ ਦੇ ਸਾਬਕਾ ਮੇਅਰ ਜੁਨੈਦ ਮੱਟੂ ਨੇ ਕਿਹਾ ਹੈ ਕਿ ਇੱਕ ਪਾਸੇ ਵਿਧਾਇਕਾਂ ਨੂੰ ਉਨ੍ਹਾਂ ਦੀ ਪਹਿਲੀ ਤਨਖ਼ਾਹ ਨਹੀਂ ਮਿਲੀ ਹੈ, ਜਦਕਿ ਦੂਜੇ ਪਾਸੇ ਉਮਰ ਅਬਦੁੱਲਾ ਦੀ ਰਾਜਸ਼ਾਹੀ ਘੱਟ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ – ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲੇ SGPC ਪ੍ਰਧਾਨ