ਕੈਰੇਬੀਅਨ ਦੇਸ਼ ਹੈਤੀ ਵਿੱਚ ਇੱਕ ਪ੍ਰਮੁੱਖ ਸਰਕਾਰੀ ਹਸਪਤਾਲ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕੀਤੀ। ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ‘ਚ ਹੋਈ ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਹੋਰ ਜ਼ਖਮੀ ਵੀ ਹੋਏ ਹਨ।
ਇਸ ਸਰਕਾਰੀ ਹਸਪਤਾਲ ‘ਤੇ ਜੁਲਾਈ ਤੋਂ ਪਹਿਲਾਂ ਹਿੰਸਕ ਸਮੂਹਾਂ ਨੇ ਕਬਜ਼ਾ ਕਰ ਲਿਆ ਸੀ। ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਪੱਤਰਕਾਰ ਸਿਹਤ ਮੰਤਰੀ ਦਾ ਇੰਤਜ਼ਾਰ ਕਰ ਰਹੇ ਸਨ। ਰਿਪੋਰਟ ਮੁਤਾਬਕ ਦੋ ਪੱਤਰਕਾਰਾਂ ਅਤੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਹੈਤੀ ਕੈਰੇਬੀਅਨ ਸਾਗਰ ਵਿੱਚ ਸਥਿਤ ਇੱਕ ਦੇਸ਼ ਹੈ।
ਇਹ ਵੀ ਪੜ੍ਹੋ – 11 ਪੋਹ ਦਾ ਇਤਿਹਾਸ, ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ‘ਚ ਪਹਿਲੀ ਪੇਸ਼ੀ