ਬਿਉਰੋ ਰਿਪੋਰਟ – ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਦਾ ਨਤੀਜਾ ਆ ਚੁੱਕਾ ਹੈ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ. ਉੱਥੇ ਹੀ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ‘ਆਪ’ ਨੇ 41 ਵਾਰਡ ਜਿੱਤੇ, ਪਰ ਮੇਅਰ ਦੀ ਚੋਣ ਲਈ 48 ਦਾ ਲੋੜੀਂਦਾ ਅੰਕੜਾ ਹਾਸਲ ਨਹੀਂ ਕਰ ਸਕੀ ਅਤੇ ਮੇਅਰ ਬਣਾਉਣ ਲਈ 7 ਹੋਰ ਸੀਟਾਂ ਦੀ ਲੋੜ ਹੈ ਇਸ ਲਈ ਹੁਣ ਹੇਰਾਫੇਰੀ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ।
ਇਸ ਵਾਰ ਸ਼ਹਿਰ ਦਾ ਮੇਅਰ ਗਠਜੋੜ ਦੇ ਸਮਰਥਨ ਨਾਲ ਚੁਣਿਆ ਜਾਵੇਗਾ। ਜੇਕਰ ਆਮ ਆਦਮੀ ਪਾਰਟੀ ਆਪਣਾ ਮੇਅਰ ਚਾਹੁੰਦੀ ਹੀ ਤਾਂ ਉਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਗਠਜੋੜ ਪਾਰਟੀ ਨੂੰ ਦੇਣੇ ਪੈ ਸਕਦੇ ਹਨ। ਦੂਜੇ ਪਾਸੇ ਨਗਰ ਨਿਗਮ ਚੋਣਾਂ ਤੋਂ ਬਾਅਦ ਦੇਰ ਰਾਤ ਤੋਂ ਹੀ ਕਾਂਗਰਸ ਅਤੇ ‘ਆਪ’ ਹਾਈਕਮਾਂਡ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।
ਇਹ ਵੀ ਪੜ੍ਹੋ – AP ਢਿੱਲੋਂ ਨੇ ਦਿਲਜੀਤ ਦੋਸਾਂਝ ਬਾਰੇ ਸਟੇਜ ‘ਤੇ ਕਹਿ ਦਿੱਤੀ ਵੱਡੀ ਗੱਲ