Punjab

ਪੰਜਾਬ ਵਿੱਚ ਦਰਦਨਾਕ ਹਾਦਸਾ ! 3 ਮੰਜ਼ਿਲਾਂ ਇਮਾਰਤ ਡਿੱਗੀ,15 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ

ਬਿਉਰੋ ਰਿਪੋਰਟ –ਮੁਹਾਲੀ ਵਿੱਚ ਸ਼ਨੀਵਾਰ ਸ਼ਾਮ ਨੂੰ ਮਲਟੀਸਟੋਰੀ ਬਿਲਡਿੰਗ ਡਿੱਗ (Multistory Building Collaps) ਗਈ । ਮਲਬੇ ਵਿੱਚ 15 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ । ਪੁਲਿਸ ਪ੍ਰਸ਼ਾਸਨ ਨੇ ਰੈਸਕਿਊ ਆਪਰੇਸ਼ਨਸ ਸ਼ੁਰੂ ਕਰ ਦਿੱਤਾ ਹੈ । NDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ,ਐਂਬੂਲੈਂਸ ਵੀ ਤਾਇਨਾਤ ਕਰ ਦਿੱਤੀ ਗਈ ਹੈ ।

ਘਟਨਾ ਗੁਰਦੁਆਰਾ ਸੋਹਾਨਾ ਸਾਹਿਬ ਦੇ ਕੋਲ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਹੋਈ । ਲੋਕਾਂ ਦੇ ਮੁਤਾਬਿਕ ਇਹ ਬਿਲਡਿੰਗ 4 ਮੰਜ਼ਿਲਾਂ ਸੀ । ਇਸ ਵਿੱਚ PG ਅਤੇ ਗਰਾਊਂਡ ਫਲੋਰ ‘ਤੇ ਜਿੰਮ ਚੱਲ ਰਿਹਾ ਸੀ । ਇਸ ਦੇ ਨਾਲ ਬੇਸਮੈਂਟ ਵਿੱਚ ਖੁਦਾਈ ਚੱਲ ਰਹੀ ਸੀ । ਜਿਸ ਨਾਲ ਬਿਲਡਿੰਗ ਦੀ ਨੀਂਹ ਕਮਜ਼ੋਰ ਹੋ ਗਈ ਸੀ।

ਜਿਸ ਸਮੇਂ ਬਿਲਡਿੰਗ ਡਿੱਗੀ ਉਸ ਵਕਤ ਜਿੰਮ ਦੇ ਖੁੱਲ੍ਹਣ ਦਾ ਸਮਾਂ ਸੀ ਅਜਿਹੇ ਵਿੱਚ ਮਲਬੇ ਵਿੱਚ ਜਿੰਮ ਵਿੱਚ ਆਏ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਹਾਲਾਂਕਿ ਹੁਣ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ । ਪ੍ਰਸ਼ਾਸਨ ਨੇ ਜਿੰਮ ਦੇ ਪ੍ਰਬੰਧਕਾਂ ਦੇ ਨਾਲ ਸੰਪਰਕ ਕੀਤਾ ਹੈ । ਸਥਾਨਕ ਲੋਕਾਂ ਨੇ ਦੱਸਿਆ ਮਲਟੀਸਟੋਰੀ ਬਿਲਡਿੰਗ 10 ਸਾਲ ਪੁਰਾਣੀ ਸੀ । ਮੁਹਾਲੀ ਦੀ SDM ਦਮਨਦੀਪ ਕੌਰ ਨੇ ਦੱਸਿਆ ਕਿ ਸਥਾਨਕ ਲੋਕ ਤਕਰੀਬਨ 15 ਲੋਕਾਂ ਦੇ ਦਬੇ ਹੋਣ ਦੀ ਗੱਲ ਦੱਸ ਰਹੇ ਹਨ । ਪ੍ਰਸ਼ਾਸਨ ਦੀਆਂ ਟੀਮਾਂ ਤੋਂ ਇਲਾਵਾ ਪਿੰਜੌਰ ਤੋਂ NDRF ਦੀ ਟੀਮਾਂ ਪਹੁੰਚ ਗਈਆਂ ਹਨ।

ਮੁਹਾਲੀ ਦੇ SSP ਦੀਪਕ ਪਾਰਿਖ ਨੇ ਕਿਹਾ ਹੈ ਕਿ ਰੈਸਕਿਉ ਟੀਮ ਲੱਗੀ ਹੋਈ ਹੈ,ਹੁਣ ਤੱਕ ਮਲਬੇ ਤੋਂ ਕੋਈ ਵੀ ਜਖਮੀ ਨਹੀਂ ਕੱਢਿਆ ਗਿਆ ਹੈ । ਹਾਲਾਂਕਿ ਮਲਬੇ ਵਿੱਚ ਜੇਕਰ ਕੋਈ ਦਬਿਆ ਹੋਇਆ ਤਾਂ ਉਸ ਦੀ ਤੇਜੀ ਨਾਲ ਤਲਾਸ਼ ਕੀਤਾ ਜਾ ਰਹੀ ਹੈ ।