India Poetry

ਬਜਰੰਗ ਪੂਨੀਆ ਨੇ ਪੰਜਾਬ NSUI ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਨਾਲ ਕੀਤੀ ਮੁਲਾਕਾਤ

ਬਿਉਰੋ ਰਿਪੋਰਟ – ਬੀਤੇ ਦਿਨ ਪੰਜਾਬ NSUI ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਆਵਾਜ਼ ਚੁੱਕਣ ਕਾਰਨ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ,ਜਿਸ ਤੋਂ ਬਾਅਦ ਅੱਜ ਰਾਜਪੁਰਾ ਵਿਖੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਜਰੰਗ ਪੂਨੀਆ ਨੇ ਪੰਜਾਬ NSUI ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਸ਼ਰਪ੍ਰੀਤ ਨੇ ਦੱਸਿਆ ਕਿ ਕਿਸਾਨੀ ਹੱਕਾਂ ਦੀ ਗੱਲ ਕਰਨ ਵਾਲੀ ਹਰ ਆਵਾਜ਼ ਨੂੰ ਪੁਲਿਸ ਬਲ ਨਾਲ ਦਬਾਉਣ ਦੀ ਕੋਸ਼ਿਸ਼ ਭਾਰਤ ਦਾ ਗ੍ਰਹਿ ਮੰਤਰਾਲਾ ਕਰ ਰਿਹਾ ਹੈ ਜਿਸਦੇ ਮੱਦੇਨਜ਼ਰ ਲਗਾਤਾਰ ਭੁੱਖ ਹੜਤਾਲ ਉੱਤੇ ਬੈਠੇ ਬਾਪੂ ਡੱਲੇਵਾਲ ਦੇ ਹੱਕ ਦੀ ਗੱਲ ਕਰਨ ਲਈ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਹਾਲ ਚਾਲ ਪੁੱਛਣ ਲਈ ਪਹੁੰਚੇ ਬਜਰੰਗ ਪੂਨੀਆ ਤੇ ਚੰਡੀਗੜ੍ਹ NSUI ਦੇ ਸਾਬਕਾ ਪ੍ਰਧਾਨ ਸਿਕੰਦਰ ਬੂਰਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਪੱਖੀ ਆਵਾਜ਼ ਉਠਾਉਣ ਵਾਲੇ ਨੌਜਵਾਨ ਕਿਸੇ ਵੀ ਤਰ੍ਹਾਂ ਦੇ ਪੁਲੀਸ ਤਸ਼ੱਦਦ ਜਾਂ ਡਰਾਵਿਆਂ ਤੋਂ ਘਬਰਾਉਣਗੇ ਨਹੀਂ ਬਲਕਿ ਡਟ ਕੇ ਇਹ ਲੜਾਈ ਲੜਨਗੇ। ਪੰਜਾਬ ਵਿੱਚ ਕਿਸਾਨੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਹਨਾਂ ਕਿਹਾ ਕਿ ਇਹ ਸਾਡਾ ਪੇਸ਼ਾ ਨਹੀਂ ਬਲਕਿ ਧਰਮ ਹੈ ਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਪੰਜਾਬ ਦਾ ਬੱਚਾ ਬੱਚਾ ਤਿਆਰ ਹੈ। ਉਹਨਾਂ ਅੱਗੇ ਦੱਸਿਆ ਕਿ ਜੇਕਰ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਦਾਰ ਸਿੱਧਾ ਸਿੱਧਾ ਕੇਂਦਰ ਸਰਕਾਰ ਹੋਵੇਗੀ।

ਇਹ ਵੀ ਪੜ੍ਹੋ – ਸੁਪਰੀਮ ਕੋਰਟ ਨੇ ਚੋਣਾਂ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ