ਬਿਉਰੋ ਰਿਪੋਰਟ – ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਹੋਏ ਨੂੰ 25 ਦਿਨ ਹੋ ਗਏ ਹਨ। ਉਨ੍ਹਾਂ ਦੇ ਮਰਨ ਵਰਤ ਨੂੰ ਦੇਖਦੇ ਹੋਏ ਬੀਤੇ ਦਿਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਖੁਦ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਅਤੇ ਦੋਵਾਂ ਫੋਰਮਾ ਵੱਲੋ ਫੈਸਲਾ ਕੀਤਾ ਗਿਆ ਸੀ ਕਿ ਉਹ ਮਾਣਯੋਗ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕਰਨਗੇ ਪਰ ਅਚਾਨਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜਿਆਦਾ ਨਾਜ਼ੁਕ ਹੋ ਗਈ ਅਤੇ ਉਹ ਬੇਹੋਸ਼ ਹੋ ਗਏ, ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਉਹਨਾਂ ਪੁੱਛਿਆ ਕਿ ਵੀਡੀਓ ਕਾਨਫਰੰਸਿੰਗ ਦੀਆਂ ਤਿਆਰੀਆਂ ਕਿ ਹਨ ਅਤੇ ਜਦੋ ਉਹ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕਰਨ ਲੱਗੇ ਤਾਂ ਆਡੀਓ ਆਪਸ਼ਨ ਚਾਲੂ ਨਹੀਂ ਹੋਈ। ਜਿਸ ਤੋ ਬਾਅਦ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਡੱਲੇਵਾਲ ਜੋ ਆਪਣੀਆਂ ਭਾਵਨਾਵਾਂ SC ਅੱਗੇ ਪੇਸ਼ ਕਰਨਾ ਚਾਹੁੰਦੇ ਸਨ, ਉਹ ਈਮੇਲ, ਫੈਕਸ ਅਤੇ ਡਾਕ ਰਾਹੀਂ SC ਨੂੰ ਭੇਜ ਰਹੇ ਹਾਂ। ਜਿਸ ਵਿੱਚ ਕੁੱਝ ਸਬੂਤ ਵੀ ਨਾਲ ਲਗਾਏ ਗਏ ਹਨ ਕਿ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਉਨ੍ਹਾਂ ਨੂੰ ਵਾਅਦਿਆ ਨੂੰ ਲਾਗੂ ਕਰਨ ਤੋਂ ਕਦੋਂ ਕਦੋਂ ਪਿੱਛੇ ਹਟੀ ਹੈ।
ਇਹ ਵੀ ਪੜ੍ਹੋ – ਵਿਰਾਟ ਕੋਹਲੀ ਜਲਦ ਛੱਡਣਗੇ ਭਾਰਤ! ਹੋਣਗੇ ਇਸ ਸ਼ਹਿਰ ‘ਚ ਸੈਟਲ