India

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦਾ ਹੋਇਆ ਦਿਹਾਂਤ

ਬਿਉਰੋ ਰਿਪੋਰਟ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ (Om Prakash Chautala) ਦਾ ਅੱਜ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਨੇ ਗੁਰੂਗ੍ਰਾਮ ਵਿਚਲੀ ਆਪਣੀ ਰਿਹਾਇਸ਼ ਵਿਚ ਆਖਰੀ ਸਾਹ ਲਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸਨ। ਦੱਸ ਦੇਈਏ ਕਿ ਉਹ ਕਈ ਵਾਰ ਵਿਧਾਇਕ ਰਹੇ ਹਨ ਅਤੇ ਇਨੈਲੋ ਪਾਰਟੀ ਵੱਲੋਂ ਮੁੱਖ ਮੰਤਰੀ ਵੀ ਰਹੇ ਹਨ। ਉਨ੍ਹਾਂ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀ। ਦੱਸ  ਦੇਈਏ ਕਿ ਉਹ 1989 ਵਿਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ – ਪਰਦੀਪ ਕਲੇਰ ਗਵਾਹੀ ਦੇਣ ਲਈ ਤਿਆਰ! ਪੁਲਿਸ ਨੇ ਸਰਕਾਰੀ ਗਵਾਹ ਬਣਾਉਣ ਦੀ ਮੰਗੀ ਮਨਜ਼ੂਰੀ