ਬਿਉਰੋ ਰਿਪੋਰਟ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (JAGJEET SINGH DHALAWAL) ਦੇ ਮਰਨ ਵਰਤ ਨੂੰ 25 ਦਿਨ ਹੋ ਗਏ ਹਨ । ਪੂਰਾ ਪੰਜਾਬ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ,ਇਸ ਦੌਰਾਨ ਸਿਆਸੀ ਆਗੂਆਂ ਦੇ ਨਾਲ ਨਾਮਵਰ ਸ਼ਖਸੀਅਤਾਂ ਵੀ ਅੰਦੋਲਨ ਨਾਲ ਜੁੜ ਰਹੀਆਂ ਹਨ । ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿਤਾ ਬਲਕੌਰ ਸਿੰਘ ਦੀ ਪਤਨੀ ਚਰਨ ਕੌਰ ਨਾਲ ਪਹੁੰਚੇ । ਉਨ੍ਹਾਂ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਫਿਰ ਸੋਸ਼ਲ ਮੀਡੀਆ ਪੋਸਟ ਰਾਹੀ ਪੰਜਾਬ ਦੇ ਲੋਕਾਂ ਨੂੰ ਵੱਡੀ ਅਪੀਲ ਕੀਤੀ ।
ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਅਪੀਲ
ਪੰਜਾਬ ਦੇ ਮਸਲੇ ਪੰਜਾਬੀਆਂ ਦੇ ਏਕੇ ਦੇ ਨਾਲ ਹੱਲ ਹੋਣਗੇ।
ਬੇਨਤੀ ਹੈ ਆਪਾਂ, ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ।“ਇਹ ਫ਼ਸਲਾਂ ਤੇ ਨਸਲਾਂ ਦਾ ਮਸਲਾ ਹੈ” ਆਪਣੇ ਜਰਨੈਲ ਆਗੂਆਂ ਨਾਲ ਖੜ੍ਹੀਏ, ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ #FarmersProtest pic.twitter.com/bYr5EyZGWb
— Sardar Balkaur Singh Sidhu (@iBalkaurSidhu) December 19, 2024
ਬਲਕੌਰ ਸਿੰਘ ਨੇ ਕਿਹਾ ਪੰਜਾਬ ਦੇ ਮਸਲੇ ਪੰਜਾਬੀਆਂ ਦੇ ਏਕੇ ਨਾਲ ਹੀ ਹੱਲ ਹੋ ਸਕਦੇ ਹਨ । ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹੀ ਬਣਾਈਏ । ਉਨ੍ਹਾਂ ਪੰਜਾਬ ਵਿੱਚ 13 ਹਜ਼ਾਰ ਦੇ ਕਰੀਬ ਪਿੰਡ ਹਨ ਜੇਕਰ ਅਸੀਂ ਇੱਕ-ਇੱਕ ਟ੍ਰਾਲੀ ਵੀ ਭੇਜੀਏ ਤਾਂ ਵੱਡੇ ਪੱਧਰ ‘ਤੇ ਮੋਰਚੇ ਨੂੰ ਮਜ਼ਬੂਤ ਕਰ ਸਕਦੇ ਹਾਂ। ਜੇਕਰ ਅਸੀਂ ਆਪਣੇ ਜਰਨੈਲ ਨੂੰ ਇਕੱਲੇ ਨਹੀਂ ਪੈਣ ਦੇਵਾਂਗੇ ਤਾਂ ਸਾਡੀਆਂ ਮੰਗਾਂ ਦਾ ਹੱਲ ਹੋਵੇਗਾ ।
ਬਲਕੌਰ ਸਿੰਘ ਨੇ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਨੂੰ ਵੱਡੀ ਅਪੀਲ ਕਰਦੇ ਹੋਏ ਕਿਹਾ ਸਾਨੂੰ ਏਕੇ ਦਾ ਸਬੂਤ ਦੇਣਾ ਚਾਹੀਦਾ ਹੈ । ਸਾਰੇ ਗਿਲੇ ਸ਼ਿਕਵੇ ਭੁੱਲਾ ਕੇ ਇਕਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ । ਇਹ ਫ਼ਸਲਾਂ ਤੇ ਨਸਲਾਂ ਦਾ ਮਸਲਾ ਹੈ, ਆਪਣੇ ਜਰਨੈਲ ਆਗੂਆਂ ਨਾਲ ਖੜ੍ਹੀਏ, ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ