Punjab Religion

SGPC ਦੀ ਅੰਤਰਿਮ ਕਮੇਟੀ ਦੇ ਫੈਸਲੇ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਅੱਜ ਹੋਈ ਮੀਟਿੰਗ ਵਿਚ ਵੱਡਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਆਈ ਸ਼ਿਕਾਇਤ ਦੀ ਜਾਂਚ ਕਰਨ ਲਈ ਤਿੰਨ ਮੈਂਬਰ ਕਮੇਟੀ ਬਣਾ ਦਿੱਤੀ ਗਈ।

ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਤਰ੍ਹਾਂ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਜਾਣਕਾਰੀ ਸੀ ਕੀ ਇਸ ਤਰਾਂ ਹੋਵੇਗਾ। ਉਨਾਂ ਨੇ  ਕਿਹਾਕਿ ਜਿਸ ਧੜੇ ਨੇ ਮੇਰੇ ’ਤੇ ਇਲਜ਼ਾਮ ਲਗਾਏ ਹਨ ਉਹ ਧੜਾ ਪੜਤਾਲ ਕਰ ਰਿਹਾ ਹੈ।

ਜਥੇਦਾਰ ਨੇ ਕਿਹਾ ਕਿ ਮੈਨੂੰ ਫੈਸਲੇ ਬਾਰੇ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜਿਸਨੂੰ ਜ਼ਲੀਲ ਕੀਤਾ ਗਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਪਰ ਮੈਂ ਪੰਥ ਲਈ ਲੜਾਂਗਾ, ਖੜ੍ਹਾਗਾ ਅਤੇ ਮਰਾਂਗੇ।  ਉਨ੍ਹਾਂ ਨੇ ਕਿਹਾ ਕਿ ਫੈਸਲਾ ਤਾਂ ਹੋ ਚੁੱਕਿਆ ਹੈ ਹੁਣ ਤਾਂ ਕਾਪੀ ਪੇਸਟ ਹੋਣਾ ਬਾਕੀ ਹੈ।