Khetibadi Punjab

ਸ਼ੰਭੂ ਬਾਰਡਰ ’ਤੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਹੋਈ ਮੌਤ

ਸ਼ੰਭੂ ਬਾਰਡਰ ਤੋਂ ਆਈ ਮਾੜੀ ਖ਼ਬਰ ਸਾਹਮਣੇ ਆਈ ਹੈ ਜਿੱਥੇ,  ਸ਼ੰਭੂ ਬਾਰਡਰ ’ਤੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਰਜਿੰਦਰਾ ਹਸਪਤਾਲ ’ਚ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ ਹੈ।

ਮ੍ਰਿਤਕ ਦੀ ਪਛਾਣ ਰਣਜੋਧ ਸਿੰਘ ਭੰਗੂ, ਪਿੰਡ ਰਤਨਹੇੜੀ ਵਜੋਂ ਹੋਈ ਹੈ। ਰਣਜੋਧ ਦੇ ਪਰਿਵਾਰ ਵਿਚ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਪੁੱਤਰ ਹਨ। ਧੀ ਵਿਆਹੀ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਕਿਸਾਨ ਨੇ ਕਿਸਾਨਾਂ, ਮਜ਼ਦੂਰਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਸਲਫ਼ਾਸ ਨਿਗਲੀ ਸੀ।

ਰਣਜੋਧ 8 ਦਸੰਬਰ ਨੂੰ ਸ਼ੰਭੂ ਬਾਰਡਰ ਗਿਆ ਸੀ

ਮਾਤਾ ਤੇਜ ਕੌਰ ਨੇ ਦੱਸਿਆ ਕਿ ਰਣਜੋਧ ਸਿੰਘ 8 ਦਸੰਬਰ ਨੂੰ ਸ਼ੰਭੂ ਬਾਰਡਰ ਗਿਆ ਸੀ। ਹੁਣ ਉਸ ਕੋਲ ਕੋਈ ਜ਼ਮੀਨ ਨਹੀਂ ਹੈ, ਉਹ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਹੈ। ਕਾਫੀ ਸਮਾਂ ਪਹਿਲਾਂ ਪਰਿਵਾਰ ਕੋਲ ਕੁਝ ਜ਼ਮੀਨ ਸੀ, ਜੋ ਵੇਚ ਦਿੱਤੀ ਗਈ ਸੀ। ਹੁਣ ਪਰਿਵਾਰ ਕਰਜ਼ੇ ਵਿੱਚ ਡੁੱਬਿਆ ਹੈ। ਰਣਜੋਧ ਸਿੰਘ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਉਹ ਪਹਿਲਾਂ ਵੀ ਕਿਸਾਨਾਂ ਦੇ ਧਰਨੇ ‘ਤੇ ਗਏ ਸਨ ਅਤੇ 8 ਦਸੰਬਰ ਨੂੰ ਤੀਜੀ ਵਾਰ ਮੌਜੂਦਾ ਧਰਨੇ ‘ਤੇ ਗਏ ਸਨ।

ਇਹ ਵੀ ਪੜ੍ਹੋ – ਕਿਸਾਨ ਪੰਜਾਬ ਭਰ ‘ਚ ਅੱਜ ਕਰਨਗੇ ਰੇਲਾਂ ਦੇ ਚੱਕੇ ਜਾਮ; ਕਿਸਾਨਾਂ ਨੂੰ ਅੰਦੋਲਨ ‘ਚ ਹਿੱਸਾ ਲੈਣ ਦੀ ਅਪੀਲ