Khetibadi Punjab

ਡੱਲੇਵਾਲ ਦਾ ਭੁੱਖ ਹੜਤਾਲ ਦਾ 23ਵਾਂ ਦਿਨ, ਮੰਚ ‘ਤੇ ਬਣਾਇਆ ਸ਼ੀਸ਼ੇ ਦਾ ਕਮਰਾ, ਇਨਫੈਕਸ਼ਨ ਹੋਣ ਦਾ ਡਰ

ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠੇ 22ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 23ਵਾਂ ਦਿਨ ਹੈ। ਅਜਿਹੇ ‘ਚ ਉਨ੍ਹਾਂ ਦੀ ਬੇਹਦ ਨਾਜ਼ੁਕ ਸਥਿਤੀ ਦੇ ਵਿੱਚ ਹੈ।

23 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (70) ਦੇ ਕਈ ਅੰਗ ਫੇਲ ਹੋਣ ਦਾ ਖਤਰਾ ਹੈ। ਡੱਲੇਵਾਲ ਪਹਿਲਾਂ ਹੀ ਕੈਂਸਰ ਦੇ ਮਰੀਜ਼ ਹਨ। ਵਰਤ ਰੱਖਣ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਵੀ ਘੱਟ ਹੋ ਰਿਹਾ ਹੈ, ਜਿਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ।

ਇਸੇ ਦੌਰਾਨ  ਮੰਚ ’ਤੇ ਹੀ ਜਗਜੀਤ ਸਿੰਘ ਡੱਲੇਵਾਲ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਮੰਚ ‘ਤੇ ਕਮਰੇ ਦਾ ਢਾਂਚਾ ਲਗਾਇਆ ਗਿਆ ਹੈ।  ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਫੈਕਸ਼ਨ ਦਾ ਡਰ ਹੈ ਜਿਸ ਕਰਕੇ ਡੱਲੇਵਾਲ ਲਈ ਖਨੌਰੀ ਬਾਰਡਰ ‘ਤੇ ਸ਼ੀਸ਼ੇ ਦਾ ਕਮਰਾ ਬਣਾਇਆ ਗਿਆ ਤਾਂਕੇ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਡਾਕਟਰਾਂ ਦੇ ਕਹਿਣ ਮੁਤਾਵਿਕ ਉਨ੍ਹਾਂ ਦਾ ਸਰੀਰ ਅੰਦਰੋਂ ਬਹੁਤ ਕਮਜ਼ੋਰ ਹੋ ਚੁੱਕਾ ਹੈ ਅਤੇ ਦਿਲ ਦੇ ਦੌਰੇ ਦੇ ਖਤਰੇ ਵੱਧ ਰਹੇ ਹਨ।