Punjab

ਕਿਸਾਨਾਂ ਨੂੰ ਸਰਕਾਰ ਦੇ ਹੱਥਕੰਡਿਆਂ ਤੋਂ ਸੁਚੇਤ ਹੋਣ ਦੀ ਲੋੜ : ਗੁਰਨਾਮ ਚਰੁਨੀ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਵਿੱਢਿਆ ਸੰਘਰਸ਼ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ। ਜਿਸ ‘ਤੇ ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚਰੁਨੀ ਨੇ ਕਿਸਾਨ ਭਾਈਆਂ ਨੂੰ ਮੋਜੂਦਾ ਚੱਲ ਰਹੇ ਕਿਸਾਨ ਅੰਦੋਲਨ ‘ਤੇ ਅਪੀਲ ਕੀਤੀ ਹੈ ਕਿ ਸਰਕਾਰ ਇਸ ਸੰਘਰਸ਼ ‘ਚ ਕੋਈ ਵੀ ਹੱਥਕੰਡਾ ਆਪਣਾ ਸਕਦੀ ਹੈ, ਅਤੇ ਸਾਨੂੰ ਸਰਕਾਰ ਦੇ ਹਰ ਹੱਥਕੰਡੇ ਨੂੰ ਤੋੜਨਾ ਹੈ।

ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਰਕਾਰ ਆਪ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਅਤੇ ਜੋ ਆਪ ਦੇ ਅਗਵਾ ਲੋਕ ਹਨ, ਉਨ੍ਹਾਂ ਸਭ ਨੂੰ ਅਗਵਾ ਕਰ ਸਕਦੀ ਹੈ। ਜੇਕਰ ਕਿਸਾਨ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਤਾਂ ਕਿਸਾਨੀ ਅੰਦੋਲਨ ਫੇਲ ਨਹੀਂ ਹੋਣਾ ਚਾਹੀਦਾ, ਕਿਸਾਨ ਸਾਡਾ ਅਪਣਾ ਪ੍ਰਧਾਨ ਹੈ ਅਤੇ ਪਹਿਲਾਂ ਨਾਲੋ ਜ਼ਿਆਦਾ ਤੁਸੀਂ ਸੜਕਾਂ ‘ਤੇ ਆਉਣਾ ਹੈ। ਉਨ੍ਹਾਂ ਕਿਹਾ ਕਿ ਜੋ ਕੁੰਡਲੀ ਬਾਰਡਰ ਹੈ ਉਸ ਤੋਂ ਪਹਿਲਾ ਐਜੁਕੇਸ਼ਨ ਸਿਟੀ ਦੇ ਗੇਟ ਨੰਬਰ 2 ‘ਤੇ ਇਕੱਠੇ ਹੋਣਾ ਹੈ। ਹਰ ਨਾਕਾ ਤੋੜ ਕੇ ਆਉਣਾ ਅੱਗੇ ਵੱਧਨਾ ਹੈ। ਸਰਕਾਰ ਭਾਂਵੇ ਜਿਨ੍ਹੇ ਮਰਜੀ ਬੈਰੀਕੇਟ ਅਸੀਂ ਅੱਗੇ ਹੱਥੋਪਾਈ ਨਹੀਂ ਕਰਨੀ, ਅਤੇ ਕਿਸੇ ਵੀ ਨਾਕੇ ਨੂੰ ਛੱਡਨਾ ਨਹੀ ਹੈ, ਬਲਕਿ ਹਰ ਨਾਕੇ ਨੂੰ ਤੋੜ ਕੇ ਉੱਥੇ ਪਹੁੰਚਣਾ ਹੈ। ਇਸ ਲੜਾਈ ‘ਚ ਜੇਕਰ ਅਸੀਂ ਗ੍ਰਿਫ਼ਤਾਰ ਵੀ ਹੋ ਜਾਈਏ, ਪਰ ਅਗਲੀ ਵਾਰ ਦੁਗਣੀ ਸੰਖਿਆ ‘ਚ ਕਿਸਾਨ ਭਾਈ ਉੱਥੇ ਪਹੁੰਚਣ ਅਤੇ ਜੋ ਸਾਡਾ ਦਿੱਲੀ ਪਹੁਚਣ ਦਾ ਮਕਸਦ ਹੈ ਉਸ ਨੂੰ ਪੂਰਾ ਕਰਨ ਅਤੇ ਸਾਡਾ ਕਿਸਾਨੀ ਅੰਦੋਲਨ ਫੇਲ ਨਹੀਂ ਹੋਣਾ ਚਾਹੀਦਾ।