ਖਨੌਰੀ ਬਾਰਡਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੇ ਮਰਨ ਵਰਤ ਦਾ 21 ਵਾਂ ਦਿਨ ਹੈ। ਡੱਲੇਵਾਲ ਨੇ ਸੰਬੋਧਨ ਕਰਦਿਆਂ ਮੀਡੀਆ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਜੋ ਕਿਸਾਨਾਂ ਦੀ ਗੱਲ ਦੇਸ਼ ਦੇ ਕੋਨੇ –ਕੋਨੇ ਤੱਕ ਪਹੁੰਚਾ ਰਹੇ ਹਨ ਇਸ ਤੋਂ ਇਲਾਵਾ ਮੋਰਚੇ ਤੇ ਪਹੁੰਚੇ ਹੋਏ ਹਰ ਸਖਸ਼ ਦਾ ਧੰਨਵਾਦ ਕੀਤਾ ਹੈ ਜੋ ਮੋਰਚੇ ਨੂੰ ਆਪਣਾ ਮੰਨ ਕੇ ਲੜ ਰਹੇ ਹਨ। ਨਾਲ ਹੀ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਕਿਸੇ ਵੀ ਸਮੇਂ ਸਰਕਾਰ ਮਰਨ ਵਰਤ ਖਤਮ ਕਰਵਾਉਣ ਲਈ ਉਠਾਉਣ ਦਾ ਯਤਨ ਕਰ ਸਕਦੀ ਹੈ,ਇਸ ਲਈ ਵਲੰਟੀਅਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਵਲੰਟੀਅਰ ਤੋਂ ਕੋਈ ਵੀ ਕੜਵਾ ਸ਼ਬਦ ਬੋਲਿਆ ਗਿਆ ਹੋਵੇ ਜਾਂ ਮੀਡੀਆ ਨੂੰ ਕੁਝ ਕਿਹਾ ਗਿਆ ਹੋਵੇ ਤਾਂ ਮੋਰਚੇ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦਿਆਂ ਦੀ ਮਰਿਆਦਾ ਬਣਾਈ ਰੱਖਣ ਲਈ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ।
ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਸਾਢੇ ਤਿੰਨ ਗੁਣਾ ਐਮਐਸਪੀ ਤੋਂ ਵੱਧ ਦੇ ਰਹੇ ਹਾਂ। ਉਹਨਾਂ ਨੇ ਕਿਹਾ ਕਿ ਐਡੀ ਵੱਡੀ ਅਹੁਦੇ ’ਤੇ ਬੈਠ ਕੇ ਵਿਅਕਤੀ ਐਡਾ ਭਰਮ ਕਿਵੇਂ ਫੈਲਾ ਸਕਦਾ ਹੈ ਮੈਂ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸਰਕਾਰ 2014 ਚ ਆਈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜੋ ਰੇਟ ਮਿਲਿਆ ਉਸ ਚ ਕੇਵਲ 825 ਰੁਪਏ ਦਾ ਵਾਧਾ ਹੋਇਆ ਹੈ। 10 ਸਾਲਾਂ ਦੇ ਵਿੱਚ 56.53% ਮਹਿੰਗਾਈ ਵਧੀ ਹੈ। ਜੋ ਕਿਸਾਨਾਂ ਦੇ ਖਰਚੇ ਆ ਕਿਸਾਨਾਂ ਦੀ ਜੇਬ ਚੋਂ ਅੱਧਾ ਪਰਸੈਂਟ ਜਾ ਰਿਹਾ ਹੈ ਜੇ ਸਾਡੇ ਤਿੰਨ ਗੁਣਾ ਐਮਐਸਪੀ ਤੋਂ ਜਿਆਦਾ ਦੇ ਰਹੇ ਆ ਤਾਂ ਐਮਐਸਪੀ ਤੇ ਗਰੰਟੀ ਕਾਨੂੰਨ ਦੇਣ ਚ ਕੀ ਦਿੱਕਤ ਹੈ