Khetibadi Punjab

ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਹਰ ਗੁਰੂਘਰ ’ਚ ਹੋਈ ਅਰਦਾਸ

ਮੁਹਾਲੀ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ ਹੈ। ਅੱਜ ਦਿੱਲੀ ਮਾਰਚ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਤੰਦਰੁਸਤੀ ਦੀ ਕਾਮਨਾ ਕਰਨ ਲਈ ਦੇਸ਼ ਭਰ ਵਿੱਚ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ।  ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਅਤੇ ਮੋਰਚੇ ਦੀ ਚੜ੍ਹਦੀ ਕਲਾਂ ਲਈ ਪੰਜਾਬ ਦੇ ਹਰ ਪਿੰਡ ਵਿੱਚ ਅਰਦਾਸ ਕੀਤੀ ਗਈ ਹੈ। ਲੰਘੇ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿੱਚ ਕਾਫੀ ਨਿਘਾਰ ਆਇਆ ਸੀ।

ਲਗਾਤਾਰ ਭੁੱਖ ਹੜਤਾਲ ਕਾਰਨ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਬੇਹਦ ਹੀ ਕਮਜ਼ੋਰ ਹੋ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਸੀ ਕਿ 3 ਨੌਜਵਾਨਾਂ ਦਾ ਸਹਾਰਾ ਲੈ ਕੈ ਉਨ੍ਹਾਂ ਨੂੰ ਮੋਰਚੇ ਦੇ ਪੰਡਾਲ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰੀਰ ਕਮਜ਼ੋਰ ਹੋਣ ਦੇ ਕਾਰਨ ਉਨ੍ਹਾਂ ਵਿੱਚ ਇੰਨੀ ਹਿੰਮਤੀ ਨਹੀਂ ਕਿ ਉਹ ਖੁਦ ਚਲ ਕੇ ਸਟੇਜ ਤੇ ਆ ਸਕਣ। ਇਸ ਲਈ ਉਨ੍ਹਾਂ ਨੂੰ ਸਟੇਜ ਕੇਲ ਹੇਠਾਂ ਹੀ ਪਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਸੀ ਕਿ ਡਾਕਟਰਾਂ ਨੂੰ ਇਹ ਚਿੰਤਾ ਹੈ ਕਿ ਕਦੇ ਵੀ ਐਮਰਜੈਂਸੀ ਦੀ ਸਥਿਤੀ ਬਣ ਸਕਦੀ ਹੈ ਇਸ ਲਈ ਉਨ੍ਹਾਂ ਦੀ ਟੀਮ ਨੇ ਵਾਈਟਲਪੈਰਾਮੀਟਰ ਨੂੰ ਮੋਨੀਟਰ ਕਰਨ ਲਈ ਮਸ਼ੀਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ।

ਦੱਸ ਦਈਏ ਕਿ ਲੰਘੇ ਕੱਲ੍ਹ ਪਿੰਡ ਡੱਲੇਵਾਲ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਅਤੇ ਮੋਰਚੇ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਅਤੇ ਬਾਅਦ ਵਿੱਚ ਸਮੁੱਚੇ ਪਿੰਡ ਵੱਲੋਂ ਵੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ।

ਸਰਵਨ ਸਿੰਘ ਜੀ ਪੰਧੇਰ ਜੀ ਨੇ ਇੱਕ ਵੀਡੀਓ ਸਵੇਰੇ ਵੀਡੀਓ ਦਾ ਬਿਆਨ ਜਾਰੀ ਕੀਤਾ ਹੈ ਕਿ ਅੱਜ ਸ਼ੰਭੂ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਸਿਹਤ ਜਲਦੀ ਠੀਕ ਹੋਵੇ ਅਤੇ ਜੋ ਸਰਕਾਰ ਵੱਲੋਂ ਹਰਿਆਣਾ ਵੱਲੋਂ ਜ਼ਖ਼ਮੀ ਕਿਸਾਨ ਕੀਤੇ ਸਨ 6 ਅਤੇ 8 ਦਸੰਬਰ ਨੂੰ ਉਹਨਾਂ ਦੀ ਸਿਹਤ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਜਾਵੇਗੀ।