Khetibadi Punjab

ਕਿਸਾਨ ਆਗੂ ਨੇ ਪੰਜਾਬ ਦੇ ਗ੍ਰੰਥੀ, ਢਾਡੀ ਅਤੇ ਰਾਗੀਆਂ ਨੂੰ ਕੀਤੀ ਇਹ ਅਪੀਲ…

ਸ਼ੰਭੂ ਬਾਰਡਰ : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਲੰਘੇ ਕੱਲ੍ਹ ਕਿਸਾਨਾਂ ਦੇ ਦਿੱਲੀ ਕੂਚ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 14 ਦਸੰਬਰ ਨੂੰ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ ਹੇਵੇਗਾ।

ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਮੋਰਤੇ ਦੀ ਜਿੱਤ ਦੇ ਲਈ ਅਰਦਾਸ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਅਨੁਸਾਰ ਮਰਨ ਵਰਤ, ਮੋਰਚਾ ਫਤਿਹ ਜਗਜੀਤ ਸਿੰਘ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਕਰਵਾਈ ਜਾਵੇ।

ਪੰਧੇਰ ਨੇ ਸਾਰੇ ਪੰਜਾਬ ਦੇ ਗ੍ਰੰਥੀਆਂ ਨੂੰ ਢਾਡੀਆਂ ਨੂੰ ਅਤੇ ਰਾਗੀਆਂ ਨੂੰ ਪ੍ਰਚਾਰ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜਿੱਛੇ ਵੀ ਸਮਾਗਮ ਹੁੰਦਾ ਉਥੇ ਕਿਸਾਨ ਮਜ਼ਦੂਰਾਂ ਦੀ ਜਰੂਰ ਗੱਲ ਕੀਤੀ ਜਾਵੇ। ਇਸਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ, ਗਾਇਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਬੁੱਧੀ ਜੀਵਾਂ ਨੂੰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ – ਕਿਸਾਨਾਂ ਵੱਲੋਂ ਡਿਜੀਟਲ ਸਟ੍ਰਾਈਕ ਦਾ ਦਾਅਵਾ, ਕਿਸਾਨਾਂ ਨੇ ਕਿਹਾ- ਸੋਸ਼ਲ ਮੀਡੀਆ ਪੇਜ ਕੀਤੇ ਜਾ ਰਹੇ ਨੇ ਬੰਦ