ਬਿਉਰੋ ਰਿਪਰਟ – ਬਾਲੀਵੁੱਡ ਅਦਾਕਾਰ ਧਰਮਿੰਦਰ (Dharminder) ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ (Patiala House Court) ਵੱਲੋਂ ਧਰਮਿੰਦਰ ਅਤੇ ਦੋ ਹੋਰ ਨੂੰ ਸੰਮਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਗਰਮ ਧਰਮ ਢਾਬਾ ਫਰੈਨਚਾਇਸੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਵਿਚ ਇਹ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਦਿੱਲੀ ਦੇ ਇਕ ਬਿਜਨਸਮੈਨ ਸੁਸ਼ੀਲ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਇਹ ਨੋਟਿਸ ਜਾਰੀ ਕੀਤਾ ਹੈ। ਸ਼ਿਕਾਇਤ ਨੇ ਇਲਜ਼ਾਮ ਲਗਾਇਆ ਕਿ ਗਰਮ ਧਰਮ ਢਾਬਾ ਫਰੈਨਚਾਇਸੀ ਵਿਚ ਨਿਵੇਸ਼ ਕਰਨ ਦੇ ਨਾਮ ‘ਤੇ ਧੋਖਾਧੜੀ ਕੀਤੀ ਗਈ ਹੈ। ਧਾਰਾ 34 ਆਈਪੀਸੀ ਦੇ ਨਾਲ ਧਾਰਾ 420,120 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ 2025 ਨੂੰ ਹੋਵੇਗੀ।
ਅਪ੍ਰੈਲ 2018 ਦੇ ਵਿਚ ਇਕ ਸਖਸ ਨੇ ਧਰਮਿੰਦਰ ਦੇ ਵੱਲ਼ੋਂ ਸ਼ਿਕਾਇਤ ਸੁਸ਼ੀਲ ਦੇ ਨਾਲ ਸੰਪਰਕ ਕੀਤਾ ਸੀ ਅਤੇ ਉੱਤਰ ਪ੍ਰਦੇਸ਼ ਦੇ ਨੈਸ਼ਨਲ ਹਾਈਵੇ 24 ਅਤੇ ਨੈਸ਼ਨਲ ਹਾਈਵੇ 9 ਤੇ ਗਰਮ ਧਰਮ ਢਾਬਾ ਫਰੈਨਚਾਇਸੀ ਖੋਲ੍ਹਣ ਦਾ ਸੱਦਾ ਦਿੱਤਾ ਸੀ, ਸ਼ਿਕਾਇਤਕਰਤਾ ਸੁਸ਼ੀਲ ਨੇ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਪਹਿਲਾਂ ਹੀ ਇਸ ਦੀ ਕਈ ਸਾਖਾਵਾਂ ਚੰਗਾ ਮੁਨਾਫਾ ਕਮਾ ਰਹੀਆਂ ਹਨ, ਜਿਸ ਤੋਂ ਬਾਅਦ ਉਸ ਨੇ ਆਪਣੇ ਨਿਵੇਸ਼ ਦੇ 7 ਪ੍ਰਤੀਸ਼ਤ ਲਾਭ ਦੇ ਭਰੋਸੇ ਦੇ ਬਦਲੇ 41 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਸ਼ਿਕਾਇਤਕਰਤਾ ਦੇ ਨਾਲ ਇਹ ਵੀ ਵਾਅਦਾ ਕੀਤਾ ਗਿਆ ਕਿ ਉਤਰ ਪ੍ਰਦੇਸ਼ ਦੇ ਵਿਚ ਫਰੈਨਚਾਇਸੀ ਸਥਾਪਤ ਕਰਨ ਲਈ ਮਦਦ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ 22 ਸਤੰਬਰ 2018 ਨੂੰ 17 ਲੱਖ 70 ਹਜ਼ਾਰ ਰੁਪਏ ਦਾ ਚੈਕ ਉਸ ਵਿਅਕਤੀ ਨੂੰ ਸੌਂਪਿਆ ਗਿਆ। ਇਸ ਤੋਂ ਬਾਅਦ ਯੂਪੀ ਦੇ ਗਜਰੌਲਾ ਵਿਚ ਜ਼ਮੀਨ ਖਰੀਦੀ ਜਾਣੀ ਸੀ ਪਰ ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਨੇ ਕੰਮ ਨੂੰ ਚਲਵਾਉਣ ਲਈ ਫੋਨ ਕੀਤੇ ਤਾਂ ਵਿਅਕਤੀ ਵੱਲੋਂ ਫੋਨ ਨਹੀਂ ਚੁੱਕੇ ਗਏ, ਜਿਸ ਤੋਂ ਬਾਅਦ ਸੁਸ਼ੀਲ ਵੱਲੋਂ ਅਦਾਲਤ ਦਾ ਸਹਾਰਾ ਲਿਆ ਗਿਆ ਹੈ ਅਤੇ ਧਰਮਿੰਦਰ ਸਣੇ 2 ਹੋਰ ਵਿਅਕਤੀਆਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜੋ – ਵੱਡੇ ਅਕਾਲੀ ਲੀਡਰ ਨੇ ਅਕਾਲੀ ਭਾਜਪਾ ਗਠਜੋੜ ਦੀ ਕੀਤੀ ਵਕਾਲਤ!ਅਕਾਲੀਆਂ ਨੂੰ ਇਕ ਹੋਣ ਦਾ ਸੱਦਾ