Punjab

ਮੋਹਾਲੀ ਦੇ ਸ਼ਹੀਦੀ ਗੁਰਦੁਆਰੇ ‘ਚੋਂ ਨਕਦੀ ਚੋਰੀ: ਸੀਸੀਟੀਵੀ ਕੈਮਰੇ ‘ਚ ਕੈਦ

ਮੋਹਾਲੀ ਦੇ ਪਿੰਡ ਮਨਾਣਾ ਦੇ ਸ਼ਹੀਦੀ ਗੁਰਦੁਆਰਾ ਸਾਹਿਬ ਦਾ ਗੋਲਕ ਤੋੜ ਕੇ ਚੋਰਾਂ ਨੇ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੇਵਾਦਾਰ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਗੋਲਕ ਟੁੱਟੀ ਹੋਈ ਸੀ। ਇਸ ਵਿੱਚੋਂ ਨਕਦੀ ਗਾਇਬ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸੀਸੀਟੀਵੀ ‘ਚ ਦੇਖਿਆ ਗਿਆ ਕਿ ਗੁਰਦੁਆਰਾ ਸਾਹਿਬ ‘ਚ ਦਾਖਲ ਹੋਣ ਤੋਂ ਬਾਅਦ ਮੁਲਜ਼ਮ ਫਿਰ ਬਾਹਰ ਆਇਆ ਅਤੇ ਆਪਣੇ ਬੂਟ ਲੁਕਾ ਲਏ। ਤਾਂ ਜੋ ਬਾਹਰੋਂ ਆਉਣ ਵਾਲੇ ਨੂੰ ਕੋਈ ਸ਼ੱਕ ਨਾ ਰਹੇ ਕਿ ਅੰਦਰ ਕੋਈ ਹੈ। ਸ਼ਰਾਰਤੀ ਮੁਲਜ਼ਮ ਗੁਰਦੁਆਰੇ ਵਿੱਚ ਦਾਖ਼ਲ ਹੋਣ ਵਾਲਾ ਪਿੰਡ ਦਾ ਨਹੀਂ ਹੈ। ਸਗੋਂ ਉਹ ਮੋਟਰ ਗੱਡੀ ਰਾਹੀਂ ਗੁਰਦੁਆਰੇ ਨੇੜੇ ਆਇਆ।

ਗੁਰਦੁਆਰਾ ਪ੍ਰਬੰਧਕ ਨੇ ਕੀਤੀ ਕਾਰਵਾਈ ਦੀ ਮੰਗ

ਗੁਰਦੁਆਰਾ ਪ੍ਰਬੰਧਕ ਜੋਗਾ ਸਿੰਘ ਨੇ ਕਿਹਾ ਕਿ ਇਹ ਘਟਨਾ ਬੇਹੱਦ ਮੰਦਭਾਗੀ ਹੈ। ਇਹ ਸਥਾਨ ਆਸਥਾ ਦਾ ਪ੍ਰਤੀਕ ਹੈ ਅਤੇ ਇੱਥੇ ਅਜਿਹੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਚੋਰ ਜਲਦ ਹੀ ਕਾਬੂ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬੇਅਦਬੀ ਦਾ ਮਾਮਲਾ ਹੈ। ਪੁਲਿਸ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।