International

ਬਸ਼ਰ ਅਲ-ਅਸਦ ਦੀ ਸਤਾ ਜਾਣ ਤੋਂ ਬਾਅਦ ਜਾਰਡਨ ਅਤੇ ਲੇਬਨਾਨ ਤੋਂ ਵਾਪਸ ਆ ਰਹੇ ਸੀਰੀਆਈ ਨਾਗਰਿਕ

ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਸੀਰੀਆ ਦੇ ਨਾਗਰਿਕਾਂ ਨੇ ਗੁਆਂਢੀ ਦੇਸ਼ਾਂ ਲੇਬਨਾਨ ਅਤੇ ਜਾਰਡਨ ਤੋਂ ਪਰਤਣਾ ਸ਼ੁਰੂ ਕਰ ਦਿੱਤਾ ਹੈ।

ਐਤਵਾਰ ਨੂੰ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸੀਰੀਆਈ ਨਾਗਰਿਕ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਸੀਰੀਆ ਦੀ ਸਰਹੱਦ ‘ਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ।

ਨਿਊਜ਼ ਏਜੰਸੀ ਏਐਫਪੀ ਦੇ ਇਕ ਪੱਤਰਕਾਰ ਨੇ ਲੇਬਨਾਨ-ਸੀਰੀਆ ਸਰਹੱਦ ‘ਤੇ ਦੇਖਿਆ ਕਿ ਮਸਨਾ ਕਰਾਸਿੰਗ ‘ਤੇ ਦਰਜਨਾਂ ਕਾਰਾਂ ਖੜ੍ਹੀਆਂ ਸਨ ਅਤੇ ਭੀੜ ਬਸ਼ਰ ਅਲ-ਅਸਦ ਦੇ ਖਿਲਾਫ ਨਾਅਰੇ ਲਗਾ ਰਹੀ ਸੀ।

ਦੂਜੇ ਪਾਸੇ ਜਾਰਡਨ ਵਾਲੇ ਪਾਸੇ ਤੋਂ ਜਾਬਰ ਕਰਾਸਿੰਗ ‘ਤੇ ਇਕ ਵਿਅਕਤੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ, “ਮੈਂ 12 ਸਾਲਾਂ ਤੋਂ ਜਾਰਡਨ ‘ਚ ਹਾਂ। ਜਦੋਂ ਅਸੀਂ ਇਹ ਖਬਰ ਸੁਣੀ ਕਿ ਬਸ਼ਰ ਅਲ-ਅਸਦ ਦੀ ਸਰਕਾਰ ਡਿੱਗ ਗਈ ਹੈ ਤਾਂ ਅਸੀਂ ਭਾਵੁਕ ਹੋ ਗਏ।” ਸੁਰੱਖਿਅਤ ਢੰਗ ਨਾਲ ਦੇਸ਼ ਪਰਤ ਸਕਦਾ ਹੈ।”