ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰ ਇਕ ਵਾਰ ਪੰਜਾਬ ਲਈ ਹਿਮਾਚਲ ਪ੍ਰਦੇਸ਼ ਦਾ ਤਰਜ ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਬਿੱਲ 23 ਜਨਵਰੀ 2023 ਨੂੰ ਸਪੀਕਰ ਕਲੁਤਾਰ ਸਿੰਘ ਸੰਧਵਾਂ ਨੂੰ ਦਿੱਤਾ ਸੀ ਕਿ ਪੰਜਾਬੀਆਂ ਦੀ ਪਹਿਚਾਣ, ਸੱਭਿਆਚਾਰ ਅਤੇ ਪੰਜਾਬੀਅਤ ਬਚਾਉਣ ਲਈ ਇਹ ਕਾਨੂੰਨ ਬਣਾਉਣ ਬਹੁਤ ਜ਼ਰੂਰੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬਿੱਲ ਨੂੰ ਨੁਕਰੇ ਲਗਾ ਕੇ ਰੱਖਿਆ ਹੋਇਆ ਹੈ। ਖਹਿਰਾਂ ਨੇ ਦੱਸਿਆ ਕਿ ਪੰਜਾਬ ਵਿਚ ਕੋਈ ਵੀ ਆ ਕੇ ਕੰਮ ਕਰੇ ਸਾਨੂੰ ਕਈ ਇਤਰਾਜ਼ ਨਹੀਂ ਪਰ ਹਰ ਕੋਈ ਇੱਥੋਂ ਦਾ ਆਸਾਨੀ ਨਾਲ ਵਸਨੀਕ ਬਣ ਰਿਹਾ ਹੈ ਜਿਸ ਨਾਲ ਪੰਜਾਬੀਅਤ ਖਤਰੇ ਵਿਚ ਹੈ। ਉਨ੍ਹਾਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਜਗਤਪੁਰਾ ਦਾ ਹਵਾਲਾ ਦਿੰਦੇ ਕਿਹਾ ਕਿ ਕਿਸ ਤਰ੍ਹਾਂ ਉੱਥੇ ਗੈਰ ਪੰਜਾਬੀਆਂ ਦੀਆਂ ਵੋਟਾਂ ਬਣੀਆਂ ਹਨ ਧੱਕੇ ਨਾਲ ਉਹ ਪਿੰਡ ਦੇ ਵਸਨੀਕ ਬਣ ਰਹੇ ਸਨ। ਖਹਿਰਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਆਬਾਦੀ ਦਾ ਸਤੁੰਲਣ ਵੱਡਾ ਖਤਰੇ ਵਿਚ ਹੈ ਕਿਉਂਕਿ ਪੌਣੇ ਤਿੰਨ ਕਰੋੜ ਪੰਜਾਬੀਆਂ ਵਿਚੋਂ 75-80 ਲੱਖ ਬਾਹਰ ਚਲੇ ਹਨ ਹਨ ਬਾਹਰ ਗਏ ਲੋਕਾਂ ਦਾ ਥਾਂ ਦੀ 50 ਲੱਖ ਗੈਰ ਪੰਜਾਬੀ ਆ ਕੇ ਵਸ ਚੁੱਕੇ ਹਨ। ਅਸੀਂ ਗੈਰ ਪੰਜਾਬੀ ਦੇ ਖਿਲਾਫ ਨਹੀਂ ਹਨ।
ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲੋਕ ਸਭਾ ਚੋਣਾਂ ਦੋਰਾਨ ਗਲਤ ਪ੍ਰਚਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਵਿਚ ਗਲਤ ਪ੍ਰਚਾਰ ਕਰਕੇ ਕਿਹਾ ਸੀ ਕਿ ਪੰਜਾਬ ਵਿਚ ਕਾਂਗਰਸ ਦਾ ਇਕ ਲੀਡਰ ਬਿਹਾਰੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੁੰਦਾ ਹੈ ਪਰ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਿਹਾਰੀ ਸ਼ਬਦ ਨਹੀਂ ਵਰਤਿਆ।
ਖਹਿਰਾ ਨੇ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਗੁਜਰਾਤ, ਰਾਜਸਥਾਨ ਅਤੇ ਉੱਤਰੀ ਪੂਰਬੀ ਸੂਬਿਆਂ ਵਿਚ ਅਜਿਹੇ ਕਾਨੂੰਨ ਬਣ ਚੁੱਕੇ ਹਨ ਅਤੇ ਹੁਣੇ-ਹੁਣੇ ਭਾਜਪਾ ਸ਼ਾਸਤ ਸੂਬੇ ਉੱਤਰਾਖੰਡ ਵਿਚ ਇਹ ਕਾਨੂੰਨ ਲਾਗੂ ਕੀਤਾ ਹੈ ਕਿ ਜਿੱਥੇ ਕੋਈ ਬਾਹਰੋਂ ਆਕੇ ਜ਼ਮੀਨ ਨਾ ਖਰੀਦ ਸਕੇ ਅਤੇ ਨਾ ਹੀ ਨੌਕਰੀ ਲੈ ਸਕੇ। ਇਸ ਦੇ ਨਾਲ ਹੀ ਖਹਿਰਾ ਨੇ ਉਨ੍ਹਾਂ ਲੋਕਾਂ ਦੇ ਜਵਾਬ ਦਿੰਦੇ ਕਿਹਾ ਕਿ ਜੋ ਕਹਿੰਦੇ ਸਨ ਕਿ ਸਾਡੇ ਬੱਚੇ ਵੀ ਤਾਂ ਬਾਹਰ ਪੜ੍ਹਨ ਲਈ ਜਾਂਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੇਰਾ ਜਵਾਬ ਹੈ ਕਿ ਸਾਡੇ ਬੱਚੇ ਬਾਹਰ ਦੇ ਮੁਲਕਾਂ ਦੀਆਂ ਸ਼ਰਤਾਂ ਪੂਰੀਆਂ ਕਰੀਆਂ ਬਗੈਰ ਬਾਹਰ ਨਹੀਂ ਜਾਂਦੇ। ਖਹਿਰਾ ਨੇ ਕਿਹਾ ਕਿ ਸਾਡੇ ਬੱਚੇ ਬਾਹਰ ਦੇ ਮੁਲਕਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਬਾਹਰ ਜਾਂਦੀ ਹੈ ਅਤੇ ਸਾਡੇ ਬੱਚੇ ਜਿੱਥੇ ਵੀ ਜਾ ਰਹੇ ਹਨ ਤਾਂ ਉਨ੍ਹਾਂ ਮੁਲਕਾਂ ਦੀ ਆਬਾਦੀ ਕਿਸੇ ਹੋਰ ਮੁਲਕਾਂ ਵਿਚ ਸਿਫਟ ਨਹੀਂ ਕਰ ਰਹੀ। ਉਨ੍ਹਾਂ ਦੀ ਆਬਾਦੀ ਆਪਣੇ ਦੇਸ਼ ਵਿਚ ਹੀ ਰਹਿ ਰਹੀ ਹੈ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਦਿਨ ਦਿਹਾੜੇ ਕਤਲ ਹੋ ਰਹੇ ਹਨ ਪਰ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ। ਖਹਿਰਾਂ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੁੰਭੜਾ ਵਿਚ ਪ੍ਰਵਾਸੀਆਂ ਵੱਲੋਂ ਕੀਤੇ ਕਤਲ ਬਾਰੇ ਕਿਹਾ ਕਿ ਪੁੁਲਿਸ ਨੇ ਧਰਨੇ ਤੋਂ ਬਗੈਰ ਕੋਈ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਆਪ ਸਰਕਾਰ ਤੇ ਇਸ ਕਾਨੂੰਨ ਪ੍ਰਤੀ ਸੰਜੀਦਾ ਨਾ ਹੋਣ ਦਾ ਇਲਜ਼ਾਮ ਲਗਾਇਆ ਹੈ। ਖਹਿਰਾ ਨੇ ਕਿਹਾ ਕਿ ਮੇਰੇ ਦਿੱਤੇ ਬਿੱਲ ਤੇ ਅਜੇ ਤੱਕ ਕੋਈ ਐਕਸ਼ਨ ਸਪੀਕਰ ਵੱਲੋਂ ਨਹੀਂ ਲਿਆ ਸਗੋਂ ਇਸ ਨੂੰ Department of rehabilitation and disaster management ਨੂੰ ਭੇਜ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣਦਾ ਹੈ ਤਾਂ ਇਸ ਨਾਲ ਪੰਜਾਬ ਦਾ ਹੀ ਫਾਇਦਾ ਹੋਵੇਗਾ। ਪਰ ਮੇਰੇ ਬਾਰ-ਬਾਰ ਰਿਮਾਇਡਰ ਭੇਜਣ ਤੋਂ ਬਾਅਦ ਵੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਖਹਿਰਾਂ ਨੇ ਮੰਗ ਕਰਦਿਆਂ ਕਿਹਾ ਕਿ ਘੱਟੋ-ਘੱਟ ਇਸ ਬਿੱਲ ਨੂੰ ਵਿਧਾਨ ਸਭਾ ਵਿਚ ਲਿਆ ਕੇ ਚਰਚਾ ਤਾਂ ਕਰਵਾਈ ਜਾਵੇ, ਜਿਸ ਨਾਲ ਵਿਧਾਇਕਾਂ ਦੀ ਰਾਏ ਲਈ ਜਾਵੇ ਤਾਂ ਜੋ ਪਤਾਂ ਲੱਗੇ ਕਿ ਵਿਧਾਇਕ ਇਸ ਬਿੱਲ ਬਾਰੇ ਕੀ ਸੋਚਦੇ ਹਨ। ਖਹਿਰਾ ਨੇ ਇਸ ਬਿੱਲ ਨੂੰ ਅਗਾਮੀ ਸਰਤ ਰੁੱਤ ਸੈਸਨ ਵਿਚ ਲਿਆਉਣ ਦੀ ਮੰਗ ਕੀਤੀ ਹੈ।