Punjab

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਕ ਵਿਅਕਤੀ ਨੇ ਚਲਾਈਆਂ ਗੋਲੀਆਂ! ਯੂਪੀ ਦੇ ਸਿੱਖਾਂ ਨੇ ਵਿਅਕਤੀ ਦੀ ਮੰਗੀ ਗ੍ਰਿਫਤਾਰੀ

ਬਿਉਰੋ ਰਿਪੋਰਟ – ਉੱਤਰ ਪ੍ਰਦੇਸ਼ (Uttar Pradesh) ਦੇ ਮੁਰਾਦਾਬਾਦ (Muradabad) ਦੇ ਪਿੰਡ ਪਿੱਪਲ ਗਾਓ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਵਿਅਕਤੀ ਵੱਲੋੋਂ ਗੋਲੀਆਂ ਚਲਾਈਆਂ ਗਈਆਂ ਹਨ। ਇਹ ਵਿਅਕਤੀ ਰਾਜਨੀਤੀਕ ਪਹੁੰਚ ਰੱਖਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਹਿੰਦੂ ਧਰਮ ਦੀ ਉੱਚੀ ਜਾਤ ਨਾਲ ਸਬੰਧ ਰੱਖਦਾ ਹੈ। ਪਿੰਡ ਪਿੱਪਲ ਗਾਓ ਦੇ ਸਥਾਨਕ ਸਿੱਖਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਸਿੱਖਾਂ ਦੇ ਥੋੜੇ ਹੀ ਘਰ ਹਨ ਅਤੇ ਉਹ 20 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਬਰ ਮਨਾ ਰਹੇ ਸਨ ਤਾਂ ਇਕ ਵਿਅਕਤੀ ਵੱਲੋਂ ਗੁਰੂ ਘਰ ਵਿਚ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸੰਗਤ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਗਤਾਂ ਵੱਲੋਂ ਉਸ ਨੂੰ ਫੜ ਕੇ ਹਥਿਆਰ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਰਾਜਨੀਤੀਕ ਪਹੁੰਚ ਹੋਣ ਕਰਕੇ ਉਹ 1 ਘੰਟੇ ਵਿਚ ਹੀ ਛੁੱਟ ਕੇ ਬਾਹਰ ਆ ਗਿਆ ਅਤੇ ਫਿਰ ਰਹਿਰਾਸ ਦੇ ਸਮੇਂ ਆਪਣੀ ਗੱਡੀ ਦਾ ਹੂਟਰ ਵਜਾਉਂਦਾ ਹੋਇਆ ਗੁਰੂ ਘਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਸੰਗਤਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਉਹ ਆਪਣੀ ਗੱਡੀ ਛੱਡ ਕੇ ਭੱਜ ਗਿਆ, ਜਿਸ ਤੋਂ ਬਾਅਦ ਉਸ ਦੀ ਗੱਡੀ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ। ਪਿੰਡ ਦੇ ਲੋਕਾਂ ਵੱਲੋਂ ਉਸ ਵਿਅਕਤੀ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਵੱਡੇ ਅਕਾਲੀ ਲੀਡਰ ਨੇ ‘ਆਪ ਦੀ ਮਾਨਤਾ ਰੱਦ ਕਰਨ ਦੀ ਕੀਤੀ ਮੰਗ! ਬੇਅਦਬੀ ਮਾਮਲੇ ‘ਚ ਮੰਗੀ ਸੀਬੀਆਈ ਜਾਂਚ