Punjab

ਸਿੱਧੂ ਪਰਿਵਾਰ ਨਾਲ ਹੋਈ 2 ਕਰੋੜ ਦੀ ਠੱਗੀ!

ਬਿਉਰੋ ਰਿਪੋਰਟ – ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ (Navjot kaur Sidhu) ਨੇ ਆਪਣੇ ਸਾਬਕਾ ਨਿੱਜੀ ਅਤੇ ਅਮਰੀਕਾ ਰਹਿੰਦੇ ਇਕ ਐਨਆਰਆਈ ਤੇ 2 ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਹਨ। ਦੱਸ ਦੇਈਏ ਕਿ ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐਸਸੀਓ (ਦੁਕਾਨ-ਕਮ-ਆਫ਼ਿਸ) ਨੰਬਰ 10 ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ। ਜਿਸ ਦੀ ਜਾਂਚ ਆਰਥਿਕ ਅਪਰਾਧ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ। ਡਾਕਟਰ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਐਨਆਰਆਈ ਅੰਗਦ ਸਿੰਘ ਨੇ ਆਪਣੇ ਦੋਵੇਂ ਮਾਮਿਆਂ ਦੇ ਨਾਲ ਮਿਲ ਕੇ ਧੋਖਾਧੜੀ ਕੀਤੀ ਹੈ। ਉਸ ਦੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਧੋੋਖਾਧੜੀ ਕਰਨ ਵਿਚ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਅੰਗਦ ਪਾਲ ਸਿੰਘ ਨੇ ਰਣਜੀਤ ਐਵੀਨਿਊ ਸਥਿਤ ਐਸ.ਸੀ.ਓ ਨੰਬਰ 10 ਨੂੰ ਵੇਚਣ ਦੀ ਤਜਵੀਜ਼ ਰੱਖੀ ਸੀ। ਇਸ ਦੇ ਲਈ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ। ਇਸ ਸਮਝੌਤੇ ‘ਤੇ ਡਾ: ਸਿੱਧੂ ਦੇ ਨੁਮਾਇੰਦੇ ਸੁਸ਼ੀਲ ਰਾਵਤ ਅਤੇ ਅੰਗਦ ਪਾਲ ਸਿੰਘ ਦੀ ਵਿਸ਼ਾਲ ਕੌਰ ਨੇ ਵੀ ਦਸਤਖ਼ਤ ਕੀਤੇ। ਡਾਕਟਰ ਨਵਜੋਤ ਕੌਰ ਸਿੱਧੂ ਨੋ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਾਇਦਾਦ ਨੂੰ ਬੁੱਕ ਕਰਨ ਲਈ ਅੰਗਦ ਦੇ ਖਾਤੇ ਵਿਚ 1.2 ਕਰੋੜ ਰੁਪਓ ਖਾਤੇ ਵਿਚ ਟਰਾਂਸਫਰ ਵੀ ਕੀਤੇ ਸਨ ਕਈ ਵਾਰ ਅਦਾਇਗੀ ਲਈ ਚੈੱਕ ਵੀ ਦਿੱਤੇ, ਜੋ ਕਿ ਉਸ ਦੇ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਵਾ ਕੇ ਰਕਮ ਅੰਗਦ ਦੇ ਏਜੰਟ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ – ਪੰਜਾਬ ਦਾ ਇਕ ਹੋਰ ਹਵਾਈ ਅੱਡਾ ਜਲਦ ਹੋਵੇਗਾ ਚਾਲੂ! ਸੰਸਦ ਮੈਂਬਰ ਨੇ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ