ਬਿਉਰੋ ਰਿਪੋਰਟ – ਬੀਤੇ ਦਿਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਹੱਕ ਵਿਚ ਇਕ ਗਾਣਾ ਰੀਲੀਜ਼ ਕੀਤਾ ਗਿਆ ਸੀ, ਜਿਸ ‘ਤੇ ਹੁਣ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ (Sarabjeet Singh Khalsa) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਹੱਕ ‘ਚ ਗਾਣਾ ਆਉਣਾ ਪੰਥ ਨੂੰ ਮਖੌਲ ਕਰਨ ਦੇ ਬਰਾਬਰ ਹੈ ਕਿਉਂਕਿ ਉਹ ਇਸ ਸਮੇਂ ਤਨਖਾਹੀਆਂ ਕਰਾਰ ਦਿੱਤਾ ਹੋਇਆ ਹੈ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਸਮੁੱਚਾ ਪੰਥ ਸੁਖਬੀਰ ਸਿੰਘ ਬਾਦਲ ਨੂੰ ਉਸ ਵੱਲੋਂ ਕੀਤੇ ਗਏ ਕੰਮਾਂ ਦੀ ਸਜ਼ਾ ਦਵਾਉਣਾ ਚਾਹੁੰਦਾ ਹੈ ਪਰ ਉਸ ਦੀ ਹਮਾਇਤੀ ਲਗਾਤਾਰ ਪੰਥ, ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਨੂੰ ਕੋਝੀਆਂ ਹਰਕਤਾਂ ਨਾਲ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐਮਪੀ ਖਾਲਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਜਿਹੇ ਗੁਨਾਹ ਕੀਤੇ ਹਨ, ਜਿਸ ਨਾਲ ਪੰਥ ਵਿਚ ਲੰਬੇ ਸਮੇਂ ਤੋਂ ਨਮੋਸ਼ੀ ਦਾ ਦੌਰ ਚੱਲ ਰਿਹਾ ਹੈ ਅਤੇ ਸਾਰਾ ਪੰਥ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ ਪਰ ਸੁਖਬੀਰ ਦੇ ਹਮਾਇਤੀ ਅਜੇ ਵੀ ਨਹੀਂ ਰੁਕ ਰਹੇ।
ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸੁਖਬੀਰ ਦੇ ਚੇਲਿਆਂ ਵੱਲਂ ਉਸ ਦੀ ਸਲਾਘਾ ਕਰਨਾ ਅਤੇ ਗਾਣਾ ਵਾਇਰਲ ਕਰਨਾ ਇਸ ਗੱਲ ਦਾ ਸਬੂਤ ਦਿੰਦਿਆਂ ਹਨ ਕਿ ਉਨ੍ਹਾਂ ਲਈ ਪੰਥਕ ਭਾਵਨਾ ਅਤੇ ਮਰਿਆਦਾ ਕੋਈ ਮਾਇਨੇ ਨਹੀਂ ਰੱਖਦੀ। ਇਸ ਦੇ ਨਾਲ ਹੀ ਉਨ੍ਹਾਂ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਨੇ ਵੀ ਇਹ ਗਾਣਾ ਲਿਖਿਆ ਹੈ ਅਤੇ ਗਾਇਆ ਹੈ ਉਸ ਵਿਰੁੱਧ ਸਖਤ ਨੋਟਿਸ ਲਿਆ ਜਾਵੇ।
ਇਹ ਵੀ ਪੜ੍ਹੋ – ਮੌਸਮ ਵਿਭਾਗ ਨੇ ਪੰਜਾਬ ਲਈ ਅਲਰਟ ਕੀਤਾ ਜਾਰੀ! ਘਟੇਗੀ ਵਿਜ਼ੀਬਿਲਟੀ