ਬਿਉਰੋ ਰਿਪੋਰਟ: ਭਾਰਤੀ ਜਲ ਸੈਨਾ ਨੇ ਬੁੱਧਵਾਰ ਨੂੰ K-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਲਿਆ ਹੈ। ਇਹ ਪ੍ਰੀਖਣ ਪ੍ਰਮਾਣੂ ਪਣਡੁੱਬੀ ਅਰਿਘਾਤ ਤੋਂ ਕੀਤਾ ਗਿਆ ਸੀ। ਅਰਿਘਾਤ ਨੂੰ 2017 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦਾ ਅੱਪਗਰੇਡ ਵਰਜ਼ਨ ਜਲਦੀ ਹੀ ਚਾਲੂ ਹੋ ਜਾਵੇਗਾ।
ਅਰਿਘਾਤ INS ਅਰਿਹੰਤ ਦਾ ਅੱਪਗਰੇਡ ਕੀਤਾ ਸੰਸਕਰਣ ਹੈ। ਇਹ ਵਿਸ਼ਾਖਾਪਟਨਮ ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਨਿਰਮਾਣ ਕੇਂਦਰ (SBC) ਵਿੱਚ ਬਣਾਇਆ ਗਿਆ ਸੀ। ਅਰਿਹੰਤ ਦੇ ਮੁਕਾਬਲੇ ਅਰਿਘਾਤ 3500 ਕਿਲੋਮੀਟਰ ਦੀ ਰੇਂਜ ਵਾਲੀਆਂ K-4 ਮਿਜ਼ਾਈਲਾਂ ਨਾਲ ਲੈਸ ਹੋਵੇਗੀ। ਇਸ ਪਣਡੁੱਬੀ ਦਾ ਭਾਰ 6 ਹਜ਼ਾਰ ਟਨ (60 ਹਜ਼ਾਰ ਕੁਇੰਟਲ) ਹੈ।
ਇਸ ਰੱਖਿਆ ਪ੍ਰਣਾਲੀ ਨੂੰ ਵੱਖ-ਵੱਖ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਲਈ ਦੋ-ਪੱਧਰੀ ਇੰਟਰਸੈਪਟਰ ਮਿਜ਼ਾਈਲਾਂ (ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਡੇਗਣ ਵਾਲੀਆਂ ਮਿਜ਼ਾਈਲਾਂ) ਬਣਾਈਆਂ ਗਈਆਂ ਹਨ।
1. ਪ੍ਰਿਥਵੀ ਏਅਰ ਡਿਫੈਂਸ (PAD) – ਇਸ ਰੱਖਿਆ ਪ੍ਰਣਾਲੀ ਦੀਆਂ ਮਿਜ਼ਾਈਲਾਂ ਬਹੁਤ ਉੱਚਾਈ ਤੱਕ ਜਾ ਸਕਦੀਆਂ ਹਨ ਅਤੇ ਦੁਸ਼ਮਣ ਦੇਸ਼ ਦੀ ਮਿਜ਼ਾਈਲ ਜਾਂ ਹੋਰ ਹਵਾਈ ਖ਼ਤਰੇ ਨੂੰ ਨਸ਼ਟ ਕਰ ਸਕਦੀਆਂ ਹਨ। ਇਸ ਵਿੱਚ ਪ੍ਰਿਥਵੀ ਸੀਰੀਜ਼ ਦੀਆਂ ਸਾਰੀਆਂ ਮਿਜ਼ਾਈਲਾਂ ਸ਼ਾਮਲ ਹਨ। ਮਿਜ਼ਾਈਲਾਂ ਦੀ ਰੇਂਜ 300 ਤੋਂ 2000 ਕਿਲੋਮੀਟਰ ਹੈ। ਇਹ ਜ਼ਮੀਨ ਤੋਂ 80 ਕਿਲੋਮੀਟਰ ਉਪਰਲੇ ਨਿਸ਼ਾਨਿਆਂ ਨੂੰ ਨਸ਼ਟ ਕਰ ਸਕਦੀਆਂ ਹਨ। ਇਨ੍ਹਾਂ ਦੀ ਰਫ਼ਤਾਰ ਲਗਭਗ 6000 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।
2. ਐਡਵਾਂਸਡ ਏਅਰ ਡਿਫੈਂਸ (AAD) – ਇਸ ਦੀਆਂ ਮਿਜ਼ਾਈਲਾਂ ਘੱਟ ਉਚਾਈ ਵਾਲੇ ਟੀਚਿਆਂ ਨੂੰ ਨਸ਼ਟ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਮਿਜ਼ਾਈਲ ਪ੍ਰਣਾਲੀ 5000 ਕਿਲੋਮੀਟਰ ਜਾਂ ਇਸ ਤੋਂ ਵੱਧ ਦੂਰੀ ਤੋਂ ਆਉਣ ਵਾਲੇ ਹਵਾਈ ਖ਼ਤਰਿਆਂ ਨੂੰ ਨਸ਼ਟ ਕਰ ਸਕਦੀ ਹੈ। ਇਹ 30 ਕਿਲੋਮੀਟਰ ਦੀ ਉਚਾਈ ਤੱਕ ਦੇ ਟੀਚਿਆਂ ਨੂੰ ਮਾਰ ਸਕਦੀਆਂ ਹਨ। ਇਨ੍ਹਾਂ ਦੀ ਰੇਂਜ 150 ਤੋਂ 200 ਕਿਲੋਮੀਟਰ ਹੈ ਅਤੇ ਸਪੀਡ 5500 ਕਿਲੋਮੀਟਰ ਪ੍ਰਤੀ ਘੰਟਾ ਹੈ।