India Punjab

ਐਨਆਈਏ ਨੇ ਤਿੰਨ ਸੂਬਿਆਂ ‘ਚ ਕੀਤੀ ਛਾਪੇਮਾਰੀ! ਡੱਲੇ ਦੀ ਵਿਦੇਸ਼ ‘ਚ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵੱਡੀ ਕਾਰਵਾਈ

ਬਿਉਰੋ ਰਿਪੋਰਟ – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਅਰਸ਼ ਡੱਲਾ ਦੇ ਟਿਕਾਣੀਆਂ ਤੇ ਛਾਪੇਮਾਰੀ ਕੀਤੀ ਹੈ। ਐਨਆਈਏ ਵੱਲੋਂ ਪੰਜਾਬ ਹਰਿਆਣਾਂ ਅਤੇ ਉੱਤਰ ਪ੍ਰਦੇਸ਼ ਵਿਚ ਛਾਪੇਮਾਰੀ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤਿੰਨਾਂ ਸੂਬਿਆਂ ਦੇ 9 ਜ਼ਿਲ੍ਹਿਆਂ ਵਿਚ ਇਹ ਛਾਪੇ ਮਾਰੇ ਗਏ ਹਨ। ਦੱਸ ਦੇਈਏ ਕਿ ਅਰਸ਼ ਡੱਲਾ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਐਨਆਈਏ ਵੱਲੋਂ ਇੰਨੀ ਵੱਡੀ ਕਾਰਵਾਈ ਕੀਤੀ ਹੈ।

ਅਰਸ਼ ਡੱਲਾ ਦਾ ਕਰੀਬੀ ਸਾਥੀ NIA ਦੇ ਰਾਡਾਰ ‘ਤੇ ਹੈ, ਤਾਂ ਜੋ ਡੱਲਾ ਦਾ ਪੂਰਾ ਨੈੱਟਵਰਕ ਤੋੜਿਆ ਜਾ ਸਕੇ। NIA ਦੀ ਜਾਂਚ ਮੁਤਾਬਕ ਡੱਲਾ ਦੇ ਤਿੰਨ ਸਾਥੀ ਹਨ। ਇਹ ਤਿੰਨੇ ਸਾਥੀ ਭਾਰਤ ਵਿੱਚ ਇੱਕ ਵੱਡਾ ਅੱਤਵਾਦੀ-ਗੈਂਗਸਟਰ ਸਿੰਡੀਕੇਟ ਚਲਾ ਰਹੇ ਸਨ। ਅਰਸ਼ਦੀਪ ਖਾਲਿਸਤਾਨ ਟਾਈਗਰ ਫੋਰਸ (KTF) ਨਾਲ ਸਬੰਧਿਤ ਹੈ।ਭਾਰਤ ਸਰਕਾਰ ਨੇ 2022 ਵਿੱਚ ਉਸਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੀ। ਉਹ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸੀ।

ਇਹ ਵੀ ਪੜ੍ਹੋ – ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜੰਗਬੰਦੀ ਤੋਂ ਬਾਅਦ ਘਰਾਂ ਨੂੰ ਪਰਤੇ ਲੋਕ