India Khetibadi Punjab

ਡੱਲੇਵਾਲ ਦੇ ਹੱਕ ‘ਚ ਆਏ ਬਜਰੰਗ ਪੂਨੀਆ, ਕਿਹਾ- ਇਹ ਸੰਵਿਧਾਨ ਦਾ ਕਤਲ ਹੈ

ਕਿਸਾਨ ਆਗੂ ਜਗਜੀਤ ਸਿੰਘ ਡੱਲੋਵਾਲ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿਸ ਤੋਂ ਬਾਅਦ ਕਈ ਸਿਆਸ ਆਗੂ ਇਸ ਦੀ ਨਿਖੇਧੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ। ਵੜਿੰਗ ਨੇ ਕਿਹਾ ਕਿ ਹੱਲ ਸਿਰਫ਼ ਗੱਲਬਾਰ ਅਤੇ ਸਮਝਦਾਰੀ ਨਾਲ ਹੀ ਕੱਢਿਆ ਜਾ ਸਕਦੀ ਹੈ ਗ੍ਰਿਫ਼ਤਾਰੀ ਨਾਲ ਨਹੀਂ।

ਇੱਕ ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੋਵਾਲ ਦੀ ਗ੍ਰਿਫਤਾਰੀ ਡੂੰਘੀ ਨਿਰਾਸ਼ਾਜਨਕ ਹੈ। ਵੜਿੰਗ ਨੇ ਕਿਹਾ ਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਨੇ ਕਿ ਕਿਸਾਨਾਂ ਦੀਆਂ ਅਸਲ ਚਿੰਤਾਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ। ਇਹ ਮਸਲਾ ਹਰ ਪੰਜਾਬੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਾਰਥਕ ਹੱਲ ਅਸਲ ਗੱਲਬਾਤ ਅਤੇ ਸਮਝਦਾਰੀ ਨਾਲ ਹੀ ਨਿਕਲ ਸਕਦਾ ਹੈ – ਗ੍ਰਿਫਤਾਰੀਆਂ ਨਹੀਂ। ਸਾਨੂੰ ਇੱਕ ਸਮੂਹਿਕ ਹੱਲ ਵੱਲ ਕੰਮ ਕਰਨ ਦੀ ਲੋੜ ਹੈ!

ਦੂਜੇ ਬੰਨੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਸੰਵਿਧਾਨ ਦਿਵਸ ‘ਤੇ ਸੰਵਿਧਾਨ ਦਾ ਕਤਲ ਹੈ। ਹਮਾਇਤ ‘ਚ ਖਨੌਰੀ ਸਰਹੱਦੀ ਮੋਰਚੇ ‘ਤੇ ਪਹੁੰਚ ਰਿਹਾ ਹਾਂ। ਤੁਸੀਂ ਸਾਰੇ ਵੀ ਆਓ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਇਸ ਜੁਗਲਬੰਦੀ ਦੇ ਖਿਲਾਫ ਅਵਾਜ਼ ਬੁਲੰਦ ਕਰੋ। ਸ਼ੰਭੂ ਬਾਰਡਰ ਨੇੜੇ ਕਿਸਾਨ ਤੇ ਨੌਜਵਾਨ ਸ਼ੰਭੂ ਬਾਰਡਰ ‘ਤੇ ਪਹੁੰਚੇ।