Khetibadi Punjab

ਕਰੋੜਾਂ ਦੀ ਡੰਪ ਕੀਤੀ ਹੋਈ ਪਰਾਲੀ ਨੂੰ ਲੱਗੀ ਭਿਆਨਕ ਅੱਗ

 ਤਰਨ ਤਾਰਨ ਵਿੱਚ ਕਰੋੜਾਂ ਦੀ ਡੰਪ ਕੀਤੀ ਹੋਈ ਪਰਾਲੀ ਨੂੰ ਭਿਆਨਕ ਲੱਗ ਅੱਗ ਗਈ। ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਕਰੋੜਾਂ ਰੁਪਈਆਂ ਦੀ ਡੰਪ ਕੀਤੀ ਹੋਈ ਪਰਾਲੀ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ ਸਟੋਰ ਕੀਤੀ ਹੋਈ ਸਾਰੀ ਹੀ ਪਰਾਲੀ ਸੜ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਾਲੀ ਸਟੋਰ ਕਰਕੇ ਡੰਪ ਕਰਨ ਵਾਲੇ ਵਿਅਕਤੀ ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਾਲੀ ਸਟੋਰ ਕਰਨ ਵਾਸਤੇ ਪਿੰਡ ਬਰਨਾਲੇ ਦੇ ਵਿਅਕਤੀ ਬਲਜੀਤ ਸਿੰਘ ਤੋਂ ਠੇਕੇ ਤੇ ਪੈਲੀ ਲਈ ਹੋਈ ਸੀ ਅਤੇ ਜਦੋਂ ਤੋਂ ਪਹਿਲੀ ਠੇਕੇ ਤੇ ਲਈ ਹੋਈ ਸੀ ਉਦੋਂ ਤੋਂ ਹੀ ਬਲਜੀਤ ਸਿੰਘ ਉਹਨਾਂ ਨੂੰ ਇਹ ਸਟੋਰ ਕੀਤੀ ਹੋਈ ਪਰਾਲੀ ਚੁੱਕਣ ਲਈ ਕਹਿੰਦਾ ਸੀ ਅਤੇ ਕਦੀ ਉਹਨਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਅੱਜ ਉਸ ਨੇ ਉਹਨਾਂ ਦੀ ਸਟੋਰ ਕੀਤੀ ਹੋਈ ਪਰਾਲੀ ਨੂੰ ਅੱਗ ਲਾ ਦਿੱਤੀ । ਜਿਸ ਕਾਰਨ ਉਹਨਾਂ ਦਾ ਤਕਰੀਬਨ ਤਿੰਨ ਤੋਂ ਚਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਸਟੋਰ ਕੀਤੀ ਹੋਈ ਪਰਾਲੀ ਤਕਰੀਬਨ ਦੋ ਤੋਂ ਤਿੰਨ ਹਜਾਰ ਕਿੱਲੇ ਦੀ ਪਰਾਲੀ ਸੀ ਜਿਸ ਨੂੰ ਬਲਜੀਤ ਸਿੰਘ ਵੱਲੋਂ ਅੱਗ ਲਾ ਕੇ ਬਰਬਾਦ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਿਹਾ ਹੈ ਦੂਜੇ ਪਾਸੇ ਐਸੇ ਸ਼ਰਾਰਤੀ ਇਨਸਾਨ ਜਿੱਥੇ ਲੋਕਾਂ ਦਾ ਭਾਰੀ ਮਾਤਰਾ ਚ ਨੁਕਸਾਨ ਕਰ ਰਹੇ ਹਨ।

ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਭਾਈ ਕੀਤੀ ਜਾਵੇ ਅਤੇ ਉਕਤ ਵਿਅਕਤੀ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਜਦ ਇਸ ਸਬੰਧੀ ਪੈਲੀ ਦੇ ਮਾਲਕ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਉਹਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਾਈ ਗਈ।