Punjab Religion

ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ

ਲੁਧਿਆਣਾ : ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਭਾਈ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਪੈਰੋਲ ’ਤੇ ਪਹੁੰਚੇ ਹਨ। ਭੋਗ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਹਨ।

ਭਾਈ ਬਲਵੰਤ  ਸਿੰਘ ਰਾਜੋਆਣਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਖੇ ਖੜ੍ਹਾ ਹੈ ਜਿਸ ਨੂੰ ਜਿਸ ਨੂੰ ਦੇਖ ਕੇ ਸਕੂਨ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਜਦੋਂ ਵੀ ਸਾਡੇ ਨਾਲ ਬੇਇਨਸਾਫ਼ੀਆਂ ਕੀਤੀਆਂ ਮਿੱਥ ਕੇ ਕੀਤੀਆਂ ਅਤੇ ਜਦੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤੀ ਤਾਂ ਮਿੱਥ ਕੇ ਕੀਤਾ। ਉਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਇਸ ਧਰਤੀ ਵਿੱਚ ਜੰਮੇ ਅਤੇ ਸਾਡਾ ਇਸਦੇ ਪ੍ਰਤੀ ਸਾਡਾ ਇੱਕ ਫਰਜ਼ ਸੀ ਜਿਸ ਨੂੰ ਅਦਾ ਕਰਨ ਦੀ ਅਸੀਂ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਫਾਂਸੀ ਦੀ ਸਜ਼ਾ ਖਿਲਾਫ ਅਪੀਲ ਨਹੀਂ ਕੀਤੀ।

ਉਹਨਾਂ ਕਿਹਾ ਕਿ ਉਹ ਬੁਲਾਰੇ ਨਹੀਂ ਹਨ ਤੇ ਉਹਨਾਂ ਨੂੰ ਭਾਸ਼ਣ ਦੇਣਾ ਨਹੀਂ ਆਉਂਦਾ ਪਰ ਜੋ ਗੱਲਾਂ ਮੇਰੇ ਦਿਲ ਵਿਚ ਹਨ, ਉਹ ਮੈਂ ਜ਼ਰੂਰ ਕਰਾਂਗਾ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਤਾਂ ਸਾਡੇ ਨਾਲ ਬੇਇਨਸਾਫੀ ਹੁੰਦੀ ਰਹੇਗੀ।

ਉਨ੍ਹਾਂ ਨੇ ਕਿਹਾ ਕਿ 31 ਮਾਰਚ 2012 ਨੂੰ ਜਦੋਂ ਮੈਨੂੰ ਫਾਂਸੀ ਦੇ ਹੁਕਮ ਦਿੱਤੇ ਗਏ ਸਨ ਤਾਂ ਸਿੱਖ ਕੌਮ ਨੇ ਆਪਣੇ ਘਰਾਂ ’ਤੇ ਕੇਸਰੀ ਝੰਡੇ ਝੁਲਾਏ ਸਨ ਤੇ ਇਕਜੁੱਟ ਹੋ ਕੇ ਮੇਰੀ ਫਾਂਸੀ ਦੀ ਸਜ਼ਾ ਰੁਕਵਾਈ ਸੀ। ਉਹਨਾਂ ਕਿਹਾ ਕਿ ਅੱਜ 12 ਸਾਲ ਬੀਤਣ ’ਤੇ ਵੀ ਉਹਨਾਂ ਦੇ ਕੇਸ ਦਾ ਕੋਈ ਫੈਸਲਾ ਨਹੀਂ ਆਇਆ। ਉਹਨਾਂ ਕਿਹਾ ਕਿ ਉਹ ਇੰਨੇ ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੰਦ ਹਨ ਪਰ ਕੇਸ ਦਾ ਫੈਸਲਾ ਹੀ ਨਹੀਂ ਲਿਆ ਜਾ ਰਿਹਾ।

ਇਸੇ ਧਰਤੀ ਤੇ ਕੀਤੀ ਖੇਤੀ- ਰਾਜੋਆਣਾ

ਰਾਜੋਆਣਾ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਹਨਾਂ ਹੀ ਖੇਤਾਂ ਵਿੱਚ ਖੇਡਿਆ ਅਤੇ ਖੇਤੀ ਕਰਿਆ ਕਰਦੇ ਸਨ। ਰਾਜੋਆਣਾ ਨੇ ਕਿਹਾ ਕਿ ਦਸ਼ਮੇਸ਼ ਪਿਤਾ ਜੀ ਦੀ ਚਰਨਛੋਹ ਪ੍ਰਾਪਤ ਇਹ ਧਰਤੀ ਦਾ ਕੋਈ ਕਣ ਉਹਨਾਂ ਦੇ ਮੱਥੇ ਨੂੰ ਲੱਗਿਆ ਹੋਣਾ। ਉਹਨਾਂ ਨੇ ਭੈਣ ਕਮਲਜੀਤ ਕੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕ ਜਰਨੈਲ ਵਾਂਗ ਉਹਨਾਂ ਨਾਲ ਖੜ੍ਹੀ ਹੈ ਅਤੇ ਸੰਘਰਸ਼ ਕਰ ਰਹੀ ਹੈ।

ਰਾਜੋਆਣਾ ਨੇ ਕਿਹਾ ਕਿ ਪੰਥ ਨੇ ਸਜ਼ਾ ਤੇ ਰੋਕ ਤਾਂ ਲਗਵਾ ਦਿੱਤੀ ਪਰ ਸਜ਼ਾ ਬਰਕਰਾਰ ਰਹੀ। ਉਹ 18 ਸਾਲ ਤੋਂ ਆਪਣੀ ਸਜ਼ਾ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਉਹ ਬੇਇਨਸਾਫੀ ਮਿੱਥ ਕੇ ਕਰ ਰਹੇ ਹਨ। ਜਿੰਨੀਆਂ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਸਾਡੇ ਹੱਕ ਵੀ ਉਹਨੇ ਵੀ ਮਜ਼ਬੂਤ ਹੋਣਗੇ।

ਭਾਈ ਸਾਹਿਬ ਨੇ ਕਿਹਾ ਕਿ ਜਦੋਂ 12 ਸਾਲਾਂ ਬਾਅਦ ਜੱਜ ਵੱਲੋਂ ਮੌਤ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਸੀ ਤਾਂ ਉਦੋਂ ਮੈਂ ਉਨ੍ਹਾਂ ਨੂੰ ਕਿਹਾ  ਸੀ ਕਿ ਮੈਨੂੰ ਤੁਹਾਡਾ ਫੈਸਲਾ ਮੰਨਜ਼ੂਰ ਹੈ। ਉਨਾਂ ਨੇ ਕਿਹਾ ਕਿ ਅੱਜ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਹਨ ਤਾਂ ਆਪਸੀ ਝਗੜਿਆਂ ਕਾਰਨ ਹੋਈਆਂ ਹਨ। ਇਸਦੇ ਨਾਲ ਉਨ੍ਹਾਂ ਨੇ ਖਾਲਸਾ ਪੰਥ ਨੂੰ ਇੱਕਜੁਟ ਹੋਣ ਲਈ ਕਿਹਾ। ਉਨਾਂ ਨੇ ਕਿਹਾ ਕਿ ਜੇਕਰ SGPC  ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਦੁਸ਼ਮਣ ਦੇ ਹੱਥ ਸਿੱਖਾਂ ਦੇ ਗਲ ਤੱਕ ਪਹੁੰਚ ਗਏ ਹਨ। ਪਰ ਸਿੱਖ ਜਾਗ ਨਹੀਂ ਰਹੇ।