Punjab Religion

ਭਰਾ ਦੀ ਅੰਤਿਮ ਅਰਦਾਸ ਲਈ ਪੁੱਜੇ ਭਾਈ ਬਲਵੰਤ ਸਿੰਘ ਰਾਜੋਆਣਾ

ਖੰਨਾ : ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਆਪਣੇ ਪਿੰਡ ਰਾਜੋਆਣਾ ਕਲਾਂ ਪਹੁੰਚੇ। ਉਹਨਾਂ ਨੂੰ ਹਾਈ ਕੋਰਟ ਨੇ ਤਿੰਨੇ ਘੰਟੇ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦੀ ਪੈਰੋਲ ਦਿੱਤੀ ਹੋਈ ਹੈ। ਇਸ ਤੋਂ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਪੁਲਿਸ ਟੀਮ ਉਹਨਾਂ ਨੂੰ ਲੈ ਕੇ ਰਾਜੋਆਣਾ ਕਲਾਂ ਲਈ ਰਵਾਨਾ ਹੋਈ ਸੀ।

ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਬੀਤੇ ਤਿੰਨ ਦਹਾਕਿਆਂ ਤੋਂ ਜੇਲ੍ਹ ਚ ਬੰਦ ਹੈ। ਰਾਜੋਆਣਾ ਦੇ ਵੱਡੇ ਭਰਾ ਕੁਲਵੰਤ ਸਿੰਘ ਦੀ 4 ਨਵੰਬਰ ਨੂੰ ਕੈਨੇਡਾ ਵਿੱਚ ਬੇਵਕਤੀ ਮੌਤ ਹੋ ਜਾਂਦੀ ਹੈ। ਕੋਰਟ ਨੇ ਰਾਜੋਆਣਾ ਨੂੰ ਭਰਾ ਦੇ ਭੋਗ ਤੇ ਜਾਣ ਲਈ ਤਿੰਨ ਘੰਟੀਆਂ ਦੀ ਪੈਰੋਲ ਦਿੱਤੀ ਹੈ।

ਰਾਜੋਆਣਾ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਕੋਲ ਗਈ

ਦੱਸ ਦੇਈਏ ਕਿ ਸਜ਼ਾ-ਏ-ਮੌਤ ਦੀ ਸਜ਼ਾ ਨੂੰ ਟਾਲਣ ਲਈ ਬਲਵੰਤ ਸਿੰਘ ਰਾਜੋਆਣਾ ਨੇ ਸੁਪਰੀਮ ਕੋਰਟ ‘ਚ ਰਹਿਮ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਇਹ ਮੁੱਦਾ ਹੁਣ ਰਾਸ਼ਟਰਪਤੀ ਅੱਗੇ ਰੱਖਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਭਾਰਤ ਦੇ ਰਾਸ਼ਟਰਪਤੀ ਦੇ ਸਕੱਤਰ ਨੂੰ ਹੁਕਮ ਦਿੱਤਾ ਹੈ ਕਿ ਉਹ ਸਜ਼ਾ-ਏ-ਮੌਤ ਦੀ ਸਜ਼ਾ ਵਾਲੇ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਦਾ ਮਾਮਲਾ ਰਾਸ਼ਟਰਪਤੀ ਅੱਗੇ ਰੱਖਣ। ਇਸ ਮਾਮਲੇ ਤੇ ਦੋ ਹਫ਼ਤਿਆਂ ਅੰਦਰ ਫੈਸਲਾ ਲੈਣ ਦੀ ਬੇਨਤੀ ਵੀ ਕੀਤੀ ਹੈ। ਇਸ ਮਾਮਲੇ ਤੇ 5 ਦਸੰਬਰ ਨੂੰ ਫੈਸਲ ਆ ਸਕਦਾ ਹੈ।