Punjab

ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ

ਮਾਨਸਾ ‘ਚ ਇੱਕ ਸਕੂਲੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਘਟਨਾ ਮਾਨਸਾ ਦੇ ਬਰੇਟਾ ਪਿੰਡ ਨਜ਼ਦੀਕ ਦੀ ਹੈ। ਇਸ ਵਿਚ ਲਗਭਗ 20 ਤੋਂ ਵੱਧ ਬੱਚੇ, ਡਰਾਈਵਰ ਅਤੇ ਸਕੂਲ ਦੀ ਇਕ ਮਹਿਲਾ ਕਰਮਚਾਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਬਰੇਟਾ ਦੇ ਬੀ.ਐੱਮ.ਡੀ. ਸਕੂਲ ਦੀ ਇਕ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਅਚਾਨਕ ਬਰੇਜਾ ਕਾਰ ਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਇਸ ਵਿਚ ਬੱਸ ਦਾ ਡਰਾਈਵਰ ਸੁਖਪਾਲ ਸਿੰਘ ਤੇ ਸਕੂਲ ਦੀ ਮਹਿਲਾ ਕਰਮਚਾਰੀ ਬਲਵੀਰ ਦੇਵੀ (50), 6 ਸਾਲਾ ਸ਼ਿਵਮ , ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), 3 ਸਾਲਾ ਤਮੰਨਾ, 7 ਸਾਲਾ ਵੰਸ਼ਿਕਾ, ਅਤੇ 6 ਸਾਲਾ ਗੁਰਲੀਨ ਕੌਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।  ਐੱਸ.ਐੱਚ.ਓ ਬਰੇਟਾ ਅਮਰੀਕ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਤੇ ਬਣਦੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ।