Punjab

ਮੋਗਾ ’ਚ 10 ਸਾਲਾ ਬੱਚੀ ਦੀ ਮੌਤ! ਦਾਦੇ ਦੇ ਰਿਵਾਲਵਰ ਤੋਂ ਚੱਲੀ ਗੋਲ਼ੀ

ਬਿਉਰੋ ਰਿਪੋਰਟ: ਮੋਗਾ ਦੇ ਪਿੰਡ ਲੰਡੇ ਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਦੇਰ ਰਾਤ ਸ਼ੱਕੀ ਹਾਲਾਤਾਂ ’ਚ ਗੋਲ਼ੀ ਲੱਗਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ। ਬੱਚੀ ਦਾ ਨਾਮ ਮਨਰੀਤ ਕੌਰ ਦੱਸਿਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗੋਲ਼ੀ ਦਾਦੇ ਦੇ ਲਾਇਸੈਂਸੀ ਰਿਵਾਲਵਰ ਤੋਂ ਚੱਲੀ ਸੀ। ਇਹ ਵੀ ਜਾਣਕਾਰੀ ਹੈ ਕਿ ਗੋਲੀ ਲੜਕੀ ਵੱਲੋਂ ਖ਼ੁਦ ਚਲਾਈ ਗਈ ਸੀ। ਜਦੋਂ ਲੜਕੀ ਅਲਮਾਰੀ ਵਿੱਚੋਂ ਆਪਣੇ ਕੱਪੜੇ ਕੱਢਣ ਲੱਗੀ ਤਾਂ ਉਸ ਨੇ ਅਲਮਾਰੀ ਵਿੱਚ ਪਿਆ ਰਿਵਾਲਵਰ ਚੁੱਕ ਕੇ ਟਰਿੱਗਰ ਦਬਾ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸੂਚਨਾ ਮਿਲਣ ਉਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।