ਬਿਉਰੋ ਰਿਪੋਰਟ: ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਚੰਦਰਪੁਰ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨਾਲ ਕੀਤੀ। ਰਾਹੁਲ ਨੇ ਕਿਹਾ- ‘ਮੋਦੀ ਜੀ ਦੀ ਯਾਦਾਸ਼ਤ ਕਮਜ਼ੋਰ ਹੋ ਰਹੀ ਹੈ, ਅਮਰੀਕੀ ਰਾਸ਼ਟਰਪਤੀ ਵੀ ਭੁੱਲਣ ਦੀ ਬਿਮਾਰੀ ਤੋਂ ਪੀੜਤ ਹਨ।’
ਰਾਹੁਲ ਨੇ ਕਿਹਾ ਕਿ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਅੱਜ ਕੱਲ੍ਹ ਮੋਦੀ ਜੀ ਆਪਣੇ ਭਾਸ਼ਣਾਂ ਵਿੱਚ ਉਹੀ ਗੱਲਾਂ ਕਹਿ ਰਹੇ ਹਨ ਜੋ ਅਸੀਂ ਕਹਿ ਰਹੇ ਹਾਂ। ਸ਼ਾਇਦ ਮੋਦੀ ਜੀ ਦੀ ਯਾਦਦਾਸ਼ਤ ਘੱਟ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੀ ਭਾਸ਼ਣ ਦਿੰਦੇ ਸਮੇਂ ਭੁੱਲ ਜਾਂਦੇ ਸਨ। ਕਹਿਣਾ ਕੁਝ ਹੁੰਦਾ ਹੈ ਤੇ ਕਹਿ ਕੁਝ ਦਿੰਦੇ ਹਨ। ਫਿਰ ਪਿੱਛੇ ਤੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਬੋਲਣਾ ਹੈ।
ਰਾਹੁਲ ਨੇ ਕਿਹਾ ਕਿ ਯੂਕਰੇਨ ਦਾ ਰਾਸ਼ਟਰਪਤੀ ਆਏ ਸੀ, ਅਮਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਰੂਸ ਦਾ ਰਾਸ਼ਟਰਪਤੀ ਪੁਤਿਨ ਕਿਹਾ। ਉਸ ਦੇ ਪਿੱਛੇ ਖੜ੍ਹੇ ਲੋਕਾਂ ਨੇ ਕਿਹਾ ਕਿ ਉਹ ਰੂਸ ਦੇ ਨਹੀਂ ਹੈ, ਉਹ ਯੂਕਰੇਨ ਦੇ ਹਨ। ਉਨ੍ਹਾਂ ਦਾ ਮੈਮੋਰੀ ਲਾਸ ਹੋ ਗਿਆ ਸੀ। ਇਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਆਪਣੀ ਯਾਦਦਾਸ਼ਤ ਗੁਆ ਚੁੱਕੇ ਹਨ।