ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਰ ਵਿੱਚ ਸੱਟ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ ਹੈ ਅਤ ਉਸ ਤੇ ਪਲਾਸਟਰ ਲਗਾਇਆ ਗਿਆ ਹੈ।
ਦੱਸ ਦੇਈਏ ਕਿ ਉਹ ਅੱਜ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਪੇਸ਼ ਹੋਏ ਸਨ। ਜਾਣਕਾਰੀ ਮੁਤਾਬਕ, ਜਦੋਂ ਉਹ ਸਕਤਰੇਤ ਦੇ ਦਫ਼ਤਰ ਵਿੱਚ ਅਰਜੀ ਦੇਣ ਲਈ ਕੁਰਸੀ ਤੇ ਬੈਠੇ ਤਾਂ ਕੁਰਸੀ ਹੇਠਾਂ ਹੋ ਗਈ। ਜਿਸਦਾ ਸਾਰਾ ਭਾਰ ਉਨ੍ਹਾਂ ਦੀ ਸੱਜੀ ਲੱਤ ਤੇ ਆ ਗਿਆ। ਪੈਰ ‘ਚ ਦਰਦ ਹੋਣ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਲਿਜਾਇਆ ਗਿਆ , ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੇ ਸੱਜੇ ਪੈਰ ’ਤੇ ਪਲਸਤਰ ਕੀਤਾ ਗਿਆ ਹੈ।
SAD informed all concerned that S Sukhbir S Badal suffered a minor hair line fracture of a small bone of right foot in Amritsar today. Nothing to worry about. With the blessings of Guru Sahib he is absolutely fine & started for his next destination immediately after treatment…
— Dr Daljit S Cheema (@drcheemasad) November 13, 2024
ਇਸਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਦਲਜੀਤ ਸਿੰਧ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੇ ਅੱਜ ਅੰਮ੍ਰਿਤਸਰ ਵਿਖੇ ਸੱਜੇ ਪੈਰ ਦੀ ਇੱਕ ਛੋਟੀ ਹੱਡੀ ਦੇ ਵਾਲਾਂ ਵਿੱਚ ਫ੍ਰੈਕਚਰ ਹੋ ਗਿਆ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਹੈ ਅਤੇ ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਤੁਰੰਤ ਆਪਣੀ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਿਆ ਹੈ। ਕਿਰਪਾ ਕਰਕੇ ਸਾਰੇ ਸਬੰਧਤਾਂ ਦਾ ਧੰਨਵਾਦ।