Punjab News : ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ z +ਸੁਰੱਖਿਆ ਛੱਡ ਦਿੱਤੀ ਹੈ। ਉਹ ਕਾਫੀ ਸਮੇਂ ਤੋਂ z ਸੁਰੱਖਿਆ ਵਾਪਸ ਕਰਨ ਲਈ ਪੱਤਰ ਭੇਜ ਰਹੇ ਸਨ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ z +ਸੁਰੱਖਿਆ ਦਿੱਤੀ ਗਈ ਸੀ।
ਜਾਣਕਾਰੀ ਅਨਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਜ਼ੈਡ ਸੁਰੱਖਿਆ ਵਾਪਸ ਕਰਨ ਲਈ ਪੱਤਰ ਭੇਜ ਰਹੇ ਸਨ। ਜਥੇਦਾਰ ਗਿਆਨੀ ਹਰਪ੍ਰੀਤ ਦੀ ਸੁਰੱਖਿਆ ਵਿੱਚ Z + ਸਿਕਿਉਰਟੀ ਦੇ ਕਰੀਬ 15 ਤੋਂ 20 ਮੁਲਾਜ਼ਮ ਤੈਨਾਤ ਸਨ।
ਦੱਸ ਦਈਏ ਕਿ 3 ਜੂਨ 2022 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਤੋਂ ਜੈੱਡ ਸ੍ਰੇਣੀ ਦੀ ਸਕਿਓਰਿਟੀ ਮਿਲੀ ਸੀ। ਇਸ ਤੋਂ ਪਹਿਲਾਂ ਜਥੇਦਾਰ ਨੇ ਦੋ ਵਾਰ ਪੰਜਾਬ ਸਰਕਾਰ ਦੀ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ ਸੀ। ਪੰਜਾਬ ਸਰਕਾਰ ਨੇ ਸੁਰੱਖਿਆ ਘਟਾਈ ਸੀ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( SGPC) ਟਾਸਕ ਫੋਰਸ ਸੁਰੱਖਿਆ ‘ਚ ਤਾਇਨਾਤ ਹੈ।