ਮੁਹਾਲੀ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸੇ ਨਾ ਕਿਸੇ ਮੁੱਦੇ ‘ਤੇ ਕਿਸਾਨਾਂ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਦੋ ਦਿਨ ਪਹਿਲਾਂ ਬਿੱਟੂ ਨੇ ਖਾਦ ਦੀ ਲੁੱਟ ਕਰਨ ਵਾਲੇ ਕਿਸਾਨ ਆਗੂਆਂ ਨੂੰ ਤਾਲਿਬਾਨੀ ਕਿਹਾ ਸੀ। ਬਿੱਟੂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏਗੀ। ਨੇਤਾ ਬਣਨ ਤੋਂ ਪਹਿਲਾਂ ਅਤੇ ਬਾਅਦ ਵਿਚ ਉਸ ਕੋਲ ਕਿੰਨੀ ਜਾਇਦਾਦ ਸੀ?
ਮੰਤਰੀ ਰਵਨੀਤ ਬਿੱਟੂ ਨੇ ਹੁਣ ਇਸ ਬਿਆਨ ਤੋਂ ਬਾਅਦ ਆਪਣੀ ਪ੍ਰਾਪਟੀ ਜਨਤਕ ਕੀਤੀ ਹੈ। ਬਿੱਟੂ ਨੇ ਐਕਸ ‘ਤੇ ਲਿਖਿਆ ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜ਼ਾਇਦਾਦ ਤੇ ਦੇਣਦਾਰੀਆਂ ਨੂੰ ਜਨਤਕ ਕਰਾਂਗਾ। ਇਸ ਸਿਲਸਿਲੇ ‘ਚ ਮੈਂ ਆਪਣੀ ਪ੍ਰਾਪਟੀ ਜਨਤਕ ਕਰ ਰਿਹਾ ਹਾਂ।
2009 ਤੋਂ 2024 ਤੱਕ ਰਵਨੀਤ ਬਿੱਟੂ ਦੀ ਕੁੱਲ ਜਾਇਦਾਦ
ਬਿੱਟੂ ਨੇ 2009 ਤੋਂ 2024 ਤੱਕ ਆਪਣੇ ਸਿਆਸੀ ਕਰੀਅਰ ਦੌਰਾਨ ਕਮਾਏ ਜਾਇਦਾਦਾਂ ਬਾਰੇ ਜਾਣਕਾਰੀ ਪੋਸਟ ਕੀਤੀ ਹੈ। ਜਿਸ ਵਿੱਚ ਸਾਫ਼ ਲਿਖਿਆ ਹੈ ਕਿ 2009 ਵਿੱਚ ਬਿੱਟੂ ਕੋਲ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸੀ। ਉਸ ਕੋਲ ਬੈਂਕ ਵਿਚ 3 ਲੱਖ 443 ਰੁਪਏ ਸਨ ਅਤੇ ਉਸ ਕੋਲ ਮਾਰੂਤੀ ਸਟੀਮ ਕਾਰ ਸੀ। ਗਹਿਣਿਆਂ ਵਿੱਚੋਂ ਬਿੱਟੂ ਕੋਲ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। ਇਸੇ ਤਰ੍ਹਾਂ 2014 ਵਿੱਚ ਬਿੱਟੂ ਕੋਲ 3 ਲੱਖ 30 ਹਜ਼ਾਰ ਰੁਪਏ ਨਕਦ ਅਤੇ ਬੈਂਕ ਵਿੱਚ 7 ਲੱਖ 43 ਹਜ਼ਾਰ 779 ਰੁਪਏ ਸਨ।
I had announced that I will declare my assets and liabilities in the public domain. In continuation I am posting it on my social media handles now. pic.twitter.com/8hNXWy6BEn
— Ravneet Singh Bittu (@RavneetBittu) November 12, 2024
ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। 2019 ਵਿੱਚ ਬਿੱਟੂ ਕੋਲ 3 ਲੱਖ 10 ਹਜ਼ਾਰ ਰੁਪਏ ਨਕਦ ਅਤੇ 3 ਲੱਖ 42 ਹਜ਼ਾਰ 692 ਰੁਪਏ ਬੈਂਕ ਵਿੱਚ ਜਮ੍ਹਾਂ ਸਨ। ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। ਹੁਣ 2024 ਵਿੱਚ ਬਿੱਟੂ ਕੋਲ 3 ਲੱਖ 39 ਹਜ਼ਾਰ ਰੁਪਏ ਨਕਦ ਅਤੇ 10 ਲੱਖ 96 ਹਜ਼ਾਰ 405 ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹਨ। ਉਸ ਕੋਲ ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਹੈ। ਇਸੇ ਤਰ੍ਹਾਂ ਬਿੱਟੂ ਨੇ ਆਪਣੀ ਹੋਰ ਜ਼ਮੀਨ ਅਤੇ ਕਰਜ਼ਿਆਂ ਸਬੰਧੀ ਵੀ ਜਾਣਕਾਰੀ ਜਨਤਕ ਕੀਤੀ ਹੈ।
ਕਿਸਾਨਾਂ ਬਾਰੇ ਰਵਨੀਤ ਬਿੱਟੂ ਨੇ ਕਹੀ ਸੀ ਇਹ ਗੱਲ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਕੋਈ ਕਿਸਾਨ ਵਿਰੋਧ ਨਹੀਂ ਕਰ ਰਿਹਾ। ਕਿਸਾਨ ਭਾਜਪਾ ਦੇ ਨਾਲ ਹੈ। ਸਿਰਫ਼ ਕਿਸਾਨ ਆਗੂ ਵਿਰੋਧ ਕਰ ਰਹੇ ਹਨ। ਕਿਸਾਨ ਕੋਲ ਸਮਾਂ ਨਹੀਂ ਹੈ, ਉਹ ਮੰਡੀਆਂ ‘ਚ ਹੈ। ਇਸ ਤੋਂ ਬਾਅਦ ਕਣਕ ਦੀ ਬਿਜਾਈ ‘ਚ ਲੱਗ ਜਾਣਗੇ। ਇਹ ਸਿਰਫ਼ ਕਿਸਾਨ ਆਗੂ ਹੀ ਹਨ, ਜੋ ਵਿਰੋਧ ਕਰ ਰਹੇ ਹਨ।
ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਹੋਵੇਗੀ
ਰਵਨੀਤ ਬਿੱਟੂ ਨੇ ਕਿਹਾ ਸੀ ਕਿ ਇਹ ਜੋ ਕਿਸਾਨ ਆਗੂ ਬਣੇ ਹਨ, ਇਨ੍ਹਾਂ ਦੀ ਜਾਂਚ ਕਰਵਾਈ ਜਾਵੇ। ਇਨ੍ਹਾਂ ਦੀ ਜਮੀਨ ਦੀ ਜਾਂਚ ਕਰਵਾਈ ਜਾਵੇ। ਕਿਸਾਨ ਲੀਡਰ ਬਣਨ ਤੋਂ ਪਹਿਲਾਂ ਤੇ ਬਾਅਦ ‘ਚ ਇਨ੍ਹਾਂ ਦੀ ਜਮੀਨ-ਜਾਇਦਾਦ ਕਿੰਨੀ ਹੋਈ। ਕਿਹੜਾ ਅਜਿਹਾ ਕਿਸਾਨ ਆਗੂ ਹੈ ਜੋ ਆੜਤੀ ਨਹੀਂ ਜਾਂ ਫਿਰ ਉਨ੍ਹਾਂ ਦੇ ਸ਼ੈਲਰ ਨਹੀਂ।
ਕਿਸਾਨ ਆਗੂਆਂ ਨੂੰ ਕਿਹਾ ਸੀ ਤਾਲਿਬਾਨੀ
ਰਵਨੀਤ ਬਿੱਟੂ ਨੇ ਇਸ ਦੇ ਨਾਲ ਕਿਹਾ ਸੀ ਕਿ ਕਿਤੇ ਟਰੇਨ ਲੁੱਟ ਲਈ, ਖਾਦ ਵੀ ਤਾਂ ਕਿਸਾਨਾਂ ਨੂੰ ਮਿਲਣੀ ਸੀ, ਇਹ ਕਹਿੰਦੇ ਹਨ ਕਿ ਇੱਥੇ ਨਹੀਂ ਉੱਥੇ ਜਾਵੇਗੀ। ਇਹ ਤਾਲਿਬਾਨ ਬਣ ਗਏ ਹਨ। ਕਿਤੇ ਤੇ ਇਹ ਕੰਮ ਰੋਕਣਾ ਪਵੇਗਾ। ਆਉਣ ਵਾਲੇ ਦਿਨਾਂ ‘ਚ ਕਿਸਾਨ ਭਾਜਪਾ ਨੂੰ ਵੋਟ ਪਾਵੇਗਾ। ਕਿਸਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਸੁਧਾਰ ਕੇਂਦਰ ਸਰਕਾਰ ਨਾਲ ਹੀ ਹੋ ਸਕਦਾ ਹੈ।