ਬਿਉਰੋ ਰਿਪੋਰਟ – ਕਿਸਾਨ ਜਥੇਬੰਦੀਆਂ ਨੇ ਸੰਭੂ ਬਾਰਡਰ (Shambhu Border) ਤੋਂ ਮੀਟਿੰਗ ਕਰਨ ਉਪਰੰਤ ਬੀਤੇ ਦਿਨ ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ (Bathinda) ਦੇ ਪਿੰਡ ਰਾਏਕੇ ਕਲਾਂ ਵਿਚ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਕਿਸਾਨਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਪੂਰੇ ਪੰਜਾਬ ਵਿਚ ਕਿਸਾਨ ਇਸ ਸਮੇਂ ਝੋਨੇ ਦੀ ਖਰੀਦ ਕਰਵਾਉਣ ਨੂੰ ਲੈ ਕੇ ਸੰਘਰਸ ਕਰ ਰਹੇ ਹਨ ਪਰ ਪੁਲਿਸ ਦੀ ਇਹ ਕਾਰਵਾਈ ਅਤੀ ਨਿੰਦਣਯੋਗ ਹੈ। ਕਿਸਾਨਾਂ ਨੇ ਕਿਹਾ ਕਿ ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਦੀ ਲੀਡਰਸ਼ਿਪ ਵੱਲੋਂ ਜੋ ਸੰਘਰਸ ਕੀਤਾ ਜਾ ਰਿਹਾ ਸੀ ਉਸ ‘ਤੇ ਲਾਠੀਚਾਰਜ ਕਰਨਾ ਸਿੱਧਾ-ਸਿੱਧਾ ਪੰਜਾਬ ਸਰਕਾਰ ਦੇ ਧੱਕੇਸ਼ਾਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਕਦਮ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ – ਕੈਨੇਡਾ ਤੋਂ ਅਕਾਲ ਤਖਤ ਸਾਹਿਬ ਪੁੱਜਾ ਵਫਦ! ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ