ਬਿਉਰੋ ਰਿਪੋਰਟ – ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ (Punjab Governor Gulab Chand Kataria) ਨੇ ਸੂਬੇ ਦੀ ਕਾਨੂੰਨੀ ਹਾਲਾਤਾਂ ‘ਤੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਮੌਜੂਦਾ ਹਾਲਾਤ ਕਰਕੇ ਸਨਅਤ ਵਿੱਚ ਪੱਛੜਿਆ ਪੰਜਾਬ,ਇੰਡਸਟਰੀ ਸਥਾਪਤ ਕਰਨ ਦੇ ਲਈ ਅਮਨ-ਸ਼ਾਂਤੀ ਹੋਣੀ ਜ਼ਰੂਰੀ ਹੈ । ਉਨ੍ਹਾਂ ਕਿਹਾ ਸੂਬੇ ਦੀ ਕਾਨੂੰਨੀ ਹਾਲਤ ਠੀਕ ਨਾ ਹੋਣ ਦੀ ਵਜ੍ਹਾ ਕਰਕੇ ਸਨਅਤ ਪੰਜਾਬ ਤੋਂ ਚੱਲੀ ਗਈ ।
ਰਾਜਪਾਲ ਪੰਜਾਬ ਦੇ ਸਰਹੱਦੀ ਦੌਰੇ ‘ਤੇ ਹਨ,ਸ਼ੁੱਕਰਵਾਰ ਨੂੰ ਪਠਾਨਕੋਟ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਸੂਬੇ ਦੇ ਕਾਨੂੰਨੀ ਹਾਲਾਤਾਂ ‘ਤੇ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਇੱਕ ਸਮਾਂ ਸੀ ਜਦੋਂ ਪੰਜਾਬ ਸਨਅਤ ਪੱਖੋਂ ਵੀ ਕਾਫੀ ਅੱਗੇ ਸੀ ਪਰ ਅੱਜ ਇਹ ਕਾਫੀ ਹੇਠਾਂ ਚੱਲਾ ਗਿਆ ਹੈ । ਬੀਤੇ ਦਿਨ ਜਦੋਂ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਮੁੱਖ ਮੰਤਰੀ ਦੇ ਨਾਲ ਸਬੰਧਾਂ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਮੇਰਾ ਉਨ੍ਹਾਂ ਨਾਲ ’63 ਦਾ ਅੰਕੜਾ ਹੈ ਯਾਨੀ ਚੰਗੀ ਬਣਦੀ ਹੈ ਪਰ ਅੱਜ ਜਿਸ ਤਰ੍ਹਾਂ ਨਾਲ ਰਾਜਪਾਲ ਨੇ ਪੰਜਾਬ ਦੀ ਕਾਨੂੰਨੀ ਹਾਲਾਤਾਂ ‘ਤੇ ਸਵਾਲ ਚੁੱਕੇ ਹਨ ਉਸ ਤੋਂ ਬਾਅਦ ਇਹ ਅੰਕੜਾ ਬਦਲ ਦੇ ’36 ਹੋ ਸਕਦਾ ਹੈ ।