Punjab

ਪਤੀ ਦੇ ਹੱਕ ’ਚ ਨਿੱਤਰੀ ਅੰਮ੍ਰਿਤਾ ਵੜਿੰਗ! ਵੀਡੀਓ ਜਾਰੀ ਕਰ ਬਿੱਟੂ ਨੂੰ ਦਿੱਤਾ ਕਰਾਰਾ ਜਵਾਬ

ਬਿਉਰੋ ਰਿਪੋਰਟ: ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੀ ਪਤੀ ਦੇ ਹੱਕ ਵਿੱਚ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ ਜੋ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀਆਂ ਗਈਆਂ ਲਿੰਗ ਆਧਾਰਿਤ ਟਿੱਪਣੀਆਂ ਦੇ ਜਵਾਬ ਵਜੋਂ ਦਿੱਤਾ ਗਿਆ ਹੈ। ਅੰਮ੍ਰਿਤਾ ਵੜਿੰਗ ਨੇ ਬਿੱਟੂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਵੱਡੇ ਅਹੁਦੇ ’ਤੇ ਬਿਰਾਜਮਾਨ ਹਨ ਤੇ ਕੇਂਦਰੀ ਮੰਤਰੀ ਹੁੰਦਿਆਂ ਅਜਿਹੇ ਭੱਦੇ ਬਿਆਨਾਂ ਤੋਂ ਗੁਰੇਜ਼ ਕਰਨ।

ਅੰਮ੍ਰਿਤਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਅਤੇ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਹੀ ਉਨ੍ਹਾਂ ਨੂੰ ਸਿਆਸਤ ਵਿੱਚ ਤੁਰਨਾ ਸਿਖਾਇਆ ਹੈ, ਅੱਜ ਉਹ ਜੋ ਕੁੱਝ ਵੀ ਹਨ ਰਾਜਾ ਦੀ ਬਦੌਲਤ ਹਨ। ਬਲਕਿ ਰਾਜਾ ਵੜਿੰਗ ਉਨ੍ਹਾਂ ਦੇ ਹਰ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹਨ।

ਉਨ੍ਹਾਂ ਰਵਨੀਤ ਬਿੱਟੂ ਨੂੰ ਕਿਹਾ ਕਿ ਔਰਤਾਂ ਅਜਿਹੇ ਕੋਝੇ ਮਜ਼ਾਕ ਨੂੰ ਬੜੀ ਚੰਗੀ ਤਰ੍ਹਾਂ ਸਮਝਦੀਆਂ ਹਨ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਣਾ ਚਾਹੂੰਗੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੇ ਆਦਮੀ ਨੂੰ ਮੰਤਰੀ ਬਣਾਇਆ ਹੈ? ਅੰਮ੍ਰਿਤਾ ਨੇ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਆਦਮੀ ਨੂੰ ਇੰਨੇ ਵੱਡੇ ਅਹੁਦੇ ’ਤੇ ਨਹੀਂ ਹੋਣਾ ਚਾਹੀਦਾ।

ਅੰਮ੍ਰਿਤਾ ਵੜਿੰਗ ਨੇ ਬਿੱਟੂ ’ਤੇ ਵਰ੍ਹਦਿਆਂ ਕਿਹਾ, “ਬਿੱਟੂ ਵੀਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਰਾਜਾ ਜੀ ਇਸ ਤਰ੍ਹਾਂ ਬੋਲੇ। ਅਸੀਂ ਦੋਵੇਂ ਆਪਣੇ ਦਿਲ ਦੀ ਗੱਲ ਕਰਦੇ ਹਾਂ, ਕਿਸੇ ਭਾਸ਼ਣ ਨੂੰ ਪੜ੍ਹ ਕੇ ਨਹੀਂ ਬੋਲਦੇ। ਲੋਕ ਜਾਣਦੇ ਹਨ ਅਤੇ ਸਮਝਦੇ ਹਨ ਕਿ ਅਸੀਂ ਉਨ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ।’’

ਸੁਣੋ ਅੰਮ੍ਰਿਤਾ ਵੜਿੰਗ ਦਾ ਪੂਰਾ ਬਿਆਨ –