India Lifestyle

ਅੱਜ 430 ਰੁਪਏ ਸਸਤਾ ਹੋਇਆ ਸੋਨਾ! ਚਾਂਦੀ 14 ਦਿਨਾਂ ’ਚ 6250 ਰੁਪਏ ਤੱਕ ਡਿੱਗੀ

ਬਿਉਰੋ ਰਿਪੋਰਟ: ਅੱਜ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 430 ਰੁਪਏ ਘਟ ਕੇ 78,136 ਰੁਪਏ ਹੋ ਗਈ ਹੈ। ਮੰਗਲਵਾਰ ਨੂੰ ਇਸ ਦੀ ਕੀਮਤ 78,566 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ 1,360 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਦੀ ਕੀਮਤ 92,901 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਚਾਂਦੀ 94,261 ਰੁਪਏ ’ਤੇ ਸੀ।

ਪਿਛਲੇ 14 ਦਿਨਾਂ ’ਚ ਚਾਂਦੀ ਦੀ ਕੀਮਤ ’ਚ 6250 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਮਹੀਨੇ 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾ ਲਿਆ ਸੀ। 30 ਅਕਤੂਬਰ ਨੂੰ ਕਾਰੋਬਾਰ ਦੌਰਾਨ ਸੋਨਾ 79,681 ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।

ਇਸ ਸਾਲ ਚਾਂਦੀ 27 ਫੀਸਦੀ ਅਤੇ ਸੋਨਾ 23 ਫੀਸਦੀ ਹੋਇਆ ਮਹਿੰਗਾ

ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਲਗਾਤਾਰ ਜਾਰੀ ਹੈ। ਇਸ ਸਾਲ ਦੀ ਸ਼ੁਰੂਆਤ ’ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 63,352 ਰੁਪਏ ਸੀ, ਜੋ ਹੁਣ 78,136 ਰੁਪਏ ’ਤੇ ਪਹੁੰਚ ਗਈ ਹੈ। 10 ਮਹੀਨਿਆਂ ਬਾਅਦ 14,784 ਰੁਪਏ ਯਾਨੀ ਕਰੀਬ 23 ਫੀਸਦੀ ਦਾ ਵਾਧਾ ਹੋਇਆ ਹੈ।

ਜਦਕਿ 1 ਜਨਵਰੀ ਨੂੰ 1 ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਸੀ, ਜੋ ਹੁਣ 19,506 ਰੁਪਏ ਵਧ ਕੇ 92,901 ਰੁਪਏ ਪ੍ਰਤੀ ਕਿਲੋ ਹੋ ਗਈ ਹੈ। 10 ਮਹੀਨਿਆਂ ਵਿੱਚ ਲਗਭਗ 27% ਦਾ ਵਾਧਾ ਹੋਇਆ ਹੈ।