ਬਿਉਰੋ ਰਿਪੋਰਟ – ਸੁਖਬੀਰ ਸਿੰਘ ਬਾਦਲ (Sukhbir Singh Badal) ਸਬੰਧੀ ਫੈਸਲੇ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh)ਵੱਲੋਂ ਸੱਦੀ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸਲਾ ਪਿਛਲੇ ਦੋ ਮਹਿਨਿਆਂ ਤੋਂ ਵਿਚਾਰ ਅਧੀਨ ਹੈ ਅਤੇ ਉਸ ਨੂੰ ਲੈ ਕੇ ਸਿੱਖ ਬੁੱਧੀਜੀਵੀਆਂ ਦੀ ਅੱਜ ਰਾਏ ਲਈ ਗਈ ਹੈ। ਉਨ੍ਹਾਂ ਵਿੱਚ ਸ੍ਰਮੋਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ 7 ਵਿਵਦਾਨ ਮੌਜੂਦ ਸਨ। ਉਨ੍ਹਾਂ ਸਾਰਿਆਂ ਨੇ ਬੇਸ਼ਕੀਮਤੀ ਰਾਏ ਅਤੇ ਸੁਝਾਅ ਦਿੱਤੇ ਹਨ, ਜਿਸ ਨਾਲ ਅਸੀਂ ਸਹੀ ਪਾਸੇ ਵੱਲ ਜਾ ਸਕਦੇ ਹਾਂ। ਆਉਣ ਵਾਲੇ ਦਿਨਾਂ ਵਿਚ ਸੰਪਰਦਾਵਾਂ ਦੇ ਮੁੱਖੀਆਂ ਜਾਂ ਹੋਰ ਕਈ ਸੰਸਥਾਵਾਂ ਦੇ ਮੁੱਖੀਆਂ ਦੀ ਵੀ ਮੀਟਿੰਗ ਬੁਲਾਈ ਜਾ ਸਕਦੀ ਹੈ ਤਾਂ ਕਿ ਇਸ ਮਸਲੇ ਦੇ ਹੱਲ ਕੱਢਿਆ ਜਾ ਸਕੇ।
ਗਿਆਨੀ ਰਘਬੀਰ ਸਿੰਘ ਨੇ ਕੈਨੇਡਾ ਦੇ ਮਸਲੇ ‘ਤੇ ਬੋਲਦਿਆਂ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਦ ਕਿ ਸਿੱਖਾਂ ਨੇ ਕਿਸੇ ਮੰਦਿਰ ‘ਤੇ ਹਮਲਾ ਨਹੀਂ ਕੀਤਾ। ਇਹ ਕੇਵਲ ਤੇ ਕੇਵਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰਾਂ ਅਤੇ ਏਜੰਸੀਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਿੱਖਾਂ ਨੇ ਵਿਦੇਸ਼ਾਂ ਵਿਚ ਜਾ ਕੇ ਬੜੀ ਮਿਹਨਤ ਨਾਲ ਆਪਣੇ ਆਪ ਨੂੰ ਸਥਾਪਤ ਕੀਤਾ ਹੈ ਅਤੇ ਉਨ੍ਹਾਂ ਦੇਸ਼ਾਂ ਲਈ ਬਹੁਤ ਕੰਮ ਕੀਤਾ ਹੈ।
ਜਥੇਦਾਰ ਨੇ ਹਵਾਈ ਅੱਡਿਆਂ ‘ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਾਉਣ ਤੇ ਰੋਕਣ ਵਾਲੇ ਫੈਸਲੇ ‘ਤੇ ਕਿਹਾ ਕਿ ਸਿੱਖ ਧਰਮ ਨੇ ਮਾਨਵਤਾ ਲਈ ਬਹੁਤ ਵੱਡਾ ਕੰਮ ਕੀਤਾ ਹੈ ਪਰ ਜੇਕਰ ਭਾਰਤ ਵਿਚ ਸਿੱਖਾਂ ਨਾਲ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਮਾੜਾ ਹੈ। ਆਉਣ ਵਾਲੇ ਸਮੇਂ ਵਿਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਨਾਲ ਇਸ ਮਸਲੇ ‘ਤੇ ਗੱਲ ਕਰਨ ਲਈ ਕਹਾਂਗੇ ਤਾਂ ਕਿ ਸਿੱਖ ਕਕਾਰਾ ਸਹਿਤ ਆਪਣੀਆਂ ਨੌਕਰੀਆਂ ਕਰ ਸਕਣ।
ਇਹ ਵੀ ਪੜ੍ਹੋ – CM ਮਾਨ ਨੇ ਈਸ਼ਾਂਕ ਚੱਬੇਵਾਲ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ