ਬਿਉਰੋ ਰਿਪੋਰਟ – ਰਣਥੰਬੌਰ ਰਾਸ਼ਟਰੀ ਸੈਂਕਚੂਰੀ (Ranthambore National Sanctuary) ਤੋਂ ਕਈ ਬਾਘ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਰਣਥੰਬੌਰ ਰਾਸ਼ਟਰੀ ਸੈਂਕਚੂਰੀ ਬਾਘਾਂ ਲਈ ਕਾਫੀ ਮਸ਼ਹੂਰ ਹੈ ਅਤੇ ਇਸ ਵਿਚ ਕੁੱਲ 75 ਬਾਘ ਸਨ ਅਤੇ ਹੁਣ 25 ਦੇ ਕਰੀਬ ਬਾਘਾਂ ਲਾਪਤਾ ਹਨ। ਇਸ ਸਬੰਧੀ ਚੀਫ ਵਾਈਲਡ ਲਾਈਫ ਵਾਰਡਨ ਪਵਨ ਕੁਮਾਰ ਉਪਾਧਿਆਏ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇੰਨੀ ਵੱਡੀ ਗਿਣਤੀ ਵਿਚ ਬਾਘਾਂ ਦੇ ਲਾਪਤਾ ਹੋਣ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਬਾਘਾਂ ਦਾ ਗਵਾਚਣ ਦੀ ਸਰਕਾਰੀ ਤੌਰ ‘ਤੇ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਵੀ ਸਾਲ 2019 ਤੇ 2022 ਵਿਚ ਵੀ ਬਾਘਾਂ ਦੇ ਲਾਪਤਾ ਹੋਏ ਸੀ। ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਹੋਇਆ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਨਿਗਰਾਨ ਰਿਕਾਰਡ ਦੀ ਸਮੀਖਿਆ ਕਰੇਗੀ ਅਤੇ ਜੋ ਵੀ ਕੁਤਾਹੀ ਪਾਈ ਗਈ ਹੈ ਉਸ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਕਰੇਗੀ। ਇਸ ਕਮੇਟੀ ਦਾ ਮੁੱਖ ਮੰਤਵ ਲਾਪਤਾ ਹੋਏ ਬਾਘਾਂ ਨੂੰ ਲੱਭਣਾ ਹੈ।
ਇਹ ਵੀ ਪੜ੍ਹੋ – ਪਤੀ ਦੇ ਜਨਮ ਦਿਨ ਮੌਕੇ ਪਤਨੀ ਦੀ ਸੜਕ ਹਾਦਸੇ ’ਚ ਮੌਤ