India

ਗੁਜਰਾਤ ’ਚ ਬੁਲੇਟ ਟ੍ਰੇਨ ਦਾ ਪੁਲ ਡਿੱਗਿਆ! ਮਲਬੇ ’ਚ ਦੱਬੇ ਕਈ ਲੋਕ, 2 ਮੌਤਾਂ ਦਾ ਖ਼ਦਸ਼ਾ, ਬਚਾਅ ਕਾਰਜ ਜਾਰੀ

ਬਿਉਰੋ ਰਿਪੋਰਟ: ਗੁਜਰਾਤ ਵਿੱਚ ਬੁਲੇਟ ਟਰੇਨ ਲਈ ਬਣਾਏ ਜਾ ਰਹੇ ਟਰੈਕ ਦਾ ਪੁਲ ਢਹਿ ਗਿਆ ਹੈ। ਪੁਲ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਣ ਦੀ ਸੂਚਨਾ ਮਿਲੀ ਹੈ। ਸਥਾਨਕ ਮੀਡੀਆ ਮੁਤਾਬਕ ਦੋ ਲੋਕਾਂ ਦੇ ਮਰਨ ਦੀ ਵੀ ਖ਼ਬਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ।

ਬੁਲੇਟ ਟਰੇਨ ਲਈ 12 ਪੁਲਾਂ ਦਾ ਨਿਰਮਾਣ

ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਲਈ ਗੁਜਰਾਤ ਵਿੱਚ ਕੁੱਲ 20 ਨਦੀ ਪੁਲਾਂ ਵਿੱਚੋਂ 12 ਦਾ ਨਿਰਮਾਣ ਪੂਰਾ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (NHSRCL) ਨੇ ਦੱਸਿਆ ਕਿ ਗੁਜਰਾਤ ਦੇ ਨਵਸਾਰੀ ਜ਼ਿਲੇ ’ਚ ਖਰੇਰਾ ਨਦੀ ’ਤੇ 120 ਮੀਟਰ ਲੰਬੇ ਪੁਲ ਨੂੰ ਹਾਲ ਹੀ ’ਚ ਪੂਰਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 12 ਪੁਲਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ।

ਇਹ ਟ੍ਰੈਕ 508 ਕਿਲੋਮੀਟਰ ਲੰਬਾ ਹੈ। ਇਸ ਪ੍ਰੋਜੈਕਟ ਵਿੱਚ ਗੁਜਰਾਤ ਦਾ 352 ਕਿਲੋਮੀਟਰ ਅਤੇ ਮਹਾਰਾਸ਼ਟਰ ਦਾ 156 ਕਿਲੋਮੀਟਰ ਹਿੱਸਾ ਸ਼ਾਮਲ ਹੈ। ਮੁੰਬਈ, ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਅਹਿਮਦਾਬਾਦ, ਸੂਰਤ, ਭਰੂਚ, ਵਡੋਦਰਾ, ਆਨੰਦ, ਨਡਿਆਦ ਅਤੇ ਸਾਬਰਮਤੀ ਵਰਗੇ ਕੁੱਲ 12 ਸਟੇਸ਼ਨ ਬਣਾਉਣ ਦੀ ਯੋਜਨਾ ਹੈ।